Karan Aujla Sidhu Moose Wala Rare Video: ਕਰਨ ਔਜਲਾ ਤੇ ਸਿੱਧੂ ਮੂਸੇਵਾਲ ਦੋਵਾਂ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚ ਹੁੰਦੀ ਹੈ। ਦੋਵਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪ੍ਰਸਿੱਧੀ ਹੈ। ਹੁਣ ਦੋਵੇਂ ਗਾਇਕਾਂ ਦੀ ਇੱਕ ਪੁਰਾਣੀ ਤੇ ਬੇਹੱਦ ਦੁਰਲੱਭ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਸਾਲ 2017 ਦੀ ਹੈ, ਜਦੋਂ ਦੋਵੇਂ ਹੀ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਦੋਵੇਂ ਕਲਾਕਾਰਾਂ ਨੇ ਪਹਿਲੀ ਵਾਰ ਇਕੱਠੇ ਸਟੇਜ ਸ਼ੇਅਰ ਕੀਤਾ ਸੀ।
ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪੁਰਾਣੀ ਵੀਡੀਓ 12 ਮਈ 2017 ਦੀ ਹੈ, ਜਦੋਂ ਦੋਵਾਂ ਨੇ ਇਕੱਠੇ ਕੈਨੇਡਾ 'ਚ ਲਾਈਵ ਪਰਫਾਰਮ ਕੀਤਾ ਸੀ। ਇਹ ਵੀਡੀਓ ਫੁਟੇਜ ਅੱਜ ਤੱਕ ਕਿਸੇ ਨੇ ਦੇਖੀ ਨਹੀਂ ਸੀ। ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਉਹ ਕਮੈਂਟ ਬਾਕਸ 'ਚ ਕਮੈਂਟ ਕਰਕੇ ਬੋਲ ਰਹੇ ਹਨ ਕਿ 'ਆਖਰਕਾਰ ਦੋਵਾਂ ਨੂੰ ਇਕੱਠੇ ਗਾਉਂਦੇ ਦੇਖਣ ਦਾ ਮੌਕਾ ਮਿਿਲਿਆ।' ਤੁਸੀਂ ਵੀ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਜਦੋਂ ਜ਼ਿੰਦਾ ਸੀ, ਤਾਂ ਕਰਨ ਔਜਲਾ ਤੇ ਸਿੱਧੂ ਵਿਚਾਲੇ ਕਈ ਗਿਲੇ ਸ਼ਿਕਵੇ ਸੀ। ਪਰ ਸਿੱਧੂ ਨੇ ਮਰਨ ਤੋਂ ਥੋੜਾ ਸਮਾਂ ਪਹਿਲਾਂ ਕਰਨ ਨਾਲ ਫੋਨ 'ਤੇ ਸਾਰੇ ਗਿਲੇ ਸ਼ਿਕਵੇ ਦੂਰ ਕੀਤੇ ਸੀ। ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ ਪੂਰੀ ਦੁਨੀਆ 'ਚ ਧੱਕ ਪਾਈ ਹੈ। ਇਸ ਐਲਬਮ ਲਈ ਔਜਲਾ ਨੂੰ ਜੂਨੋ ਐਵਾਰਡਜ਼ ਲਈ ਵੀ ਨੋਮੀਨੇਟ ਕੀਤਾ ਗਿਆ ਸੀ। ਦੂਜੇ ਪਾਸੇ, ਸਿੱਧੂ ਮੂਸੇਵਾਲਾ ਦਾ ਗਾਣਾ 'ਡਰਿੱਪੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਪੂਰੀ ਦੁਨੀਆ 'ਚ ਟਰੈਂਡ ਕਰ ਰਿਹਾ ਹੈ।