Jaya Thakur Inspiring Journey: ਮਾਡਲਿੰਗ ਇੰਡਸਟਰੀ ਹੁਸਨ ਤੇ ਗਲੈਮਰ ਦੇ ਲਈ ਜਾਣੀ ਜਾਂਦੀ ਹੈ। ਇਸ ਇੰਡਸਟਰੀ 'ਚ ਲੱਖਾਂ ਕੁੜੀਆਂ ਆਪਣੇ ਸੁਪਨੇ ਪੂਰੇ ਕਰਨ ਆਉਂਦੀਆਂ ਹਨ। ਪਰ ਜਿਨ੍ਹਾਂ ਵਿੱਚ ਕੁੱਝ ਕਰ ਦਿਖਾਉਣ ਦਾ ਹੌਸਲਾ ਤੇ ਜਜ਼ਬਾ ਹੁੰਦਾ ਹੈ, ਉਸ ਦਾ ਨਾਂ ਹੀ ਚਮਕਦਾ ਹੈ। ਅੱਜ ਅਸੀਂ ਤੁਹਾਨੂੰ ਇਸੇ ਤਰ੍ਹਾਂ ਦੀ ਇੱਕ ਲੜਕੀ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਦੀ ਕਹਾਣੀ ਤੁਹਾਨੂੰ ਜ਼ਿੰਦਗੀ 'ਚ ਕਦੇ ਨਾ ਹਾਰ ਮੰਨਣ ਦਾ ਸੰਦੇਸ਼ ਦੇਵੇਗੀ।
ਅਸੀਂ ਗੱਲ ਕਰ ਰਹੇ ਹਾਂ ਮਾਡਲ ਜਯਾ ਠਾਕੁਰ ਦੀ। ਉਸ ਦੇ ਸੰਘਰਸ਼ ਦੀ ਕਹਾਣੀ ਬਹੁਤ ਹੀ ਪ੍ਰੇਰਿਤ ਕਰਨ ਵਾਲੀ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਜਯਾ 300-400 ਰੁਪਏ ਦੀ ਦਿਹਾੜੀ ਲਈ ਸਾਰਾ ਦਿਨ ਇੱਧਰ ਤੋਂ ਉੱਧਰ ਧੱਕੇ ਖਾਂਦੀ ਹੁੰਦੀ ਸੀ। ਉਸ ਦੇ ਸਿਰ ਤੋਂ ਮਾਪਿਆਂ ਸਾਇਆ ਕਾਫੀ ਛੋਟੀ ਉਮਰ 'ਚ ਹੀ ਉੱਠ ਗਿਆ ਸੀ। ਉਸ ਨੇ ਬੜੀ ਮੇਹਨਤ ਤੇ ਸੰਘਰਸ਼ ਨਾਲ ਖੁਦ ਨੂੰ ਤੇ ਆਪਣੇ ਭਰਾ ਨੂੰ ਪਾਲਿਆ।
ਭਰਾ ਨੇ ਛੱਡਿਆ ਸਾਥ
ਜਯਾ ਦਿਹਾੜੀਆਂ ਕਰਕੇ ਆਪਣਾ ਘਰ ਚਲਾਉਂਦੀ ਸੀ। ਉਸ ਨੇ ਖੁਦ ਦੀ ਪੜ੍ਹਾਈ ਪੂਰੀ ਨਹੀਂ ਕੀਤੀ, ਤਾਂਕਿ ਉਸ ਦਾ ਭਰਾ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜਾ ਹੋ ਸਕੇ। ਪਰ ਜਦੋਂ ਉਸ ਦਾ ਭਰਾ ਕੁੱਝ ਬਣ ਗਿਆ ਤੇ ਪੜ੍ਹ ਲਿਖ ਗਿਆ ਤਾਂ ਉਸ ਨੂੰ ਇਹ ਕਹਿ ਕੇ ਛੱਡ ਗਿਆ ਕਿ 'ਤੂੰ ਮੇਰੇ ਕੀਤਾ ਕੀ ਹੈ'। ਇਸ ਘਟਨਾ ਨੇ ਜਯਾ ਦਾ ਦਿਲ ਤੋੜ ਦਿੱਤਾ।
ਬੈਂਗਲੋਰ 'ਚ ਇੰਜ ਪਲਟੀ ਕਿਸਮਤ
ਜਯਾ ਬੈਂਗਲੋਰ 'ਚ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸੁਪਰਮਾਡਲ ਕਮਲ ਚੀਮਾ ਨਾਲ ਹੋਈ। ਕਮਲ ਨੇ ਹੀ ਜਯਾ ਨੂੰ ਮਾਡਲ ਬਣਨ 'ਚ ਮਦਦ ਕੀਤੀ। ਖੁਦ ਜਯਾ ਵੀ ਆਪਣੇ ਇੰਟਰਵਿਊਜ਼ 'ਚ ਦੱਸ ਚੁੱਕੀ ਹੈ ਕਿ ਉਸ ਦੇ ਲਈ ਕਮਲ ਰੱਬ ਦੇ ਸਮਾਨ ਹੈ, ਜਿਸ ਨੇ ਮਾੜੇ ਸਮੇਂ 'ਚ ਉਸ ਦਾ ਹੱਥ ਫੜਿਆ।
ਹਰਿਆਣਾ ਸੀਐਮ ਮਨੋਹਰ ਲਾਲ ਖੱਟਰ ਨਾਲ ਲਿਆ ਸੀ ਪੰਗਾ
ਤੁਹਾਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਯਾਦ ਹੋਵੇਗਾ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ 'ਕੁੜੀਆਂ ਛੋਟੇ ਕੱਪੜੇ ਪਹਿਨਦੀਆਂ ਹਨ, ਤਾਂ ਹੀ ਉਨ੍ਹਾਂ ਨਾਲ ਬਲਾਤਕਾਰ ਹੁੰਦੇ ਹਨ।' ਇਸ ਬਿਆਨ 'ਤੇ ਜਯਾ ਕਾਫੀ ਭੜਕੀ ਸੀ। ਉਸ ਨੇ ਵੀਡੀਓ ਸ਼ੇਅਰ ਹਰਿਆਣਾ ਸੀਐਮ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਸੀ।
ਫਿਲਮ 'ਚ ਕਰ ਰਹੀ ਕੰਮ
ਦੱਸ ਦਈਏ ਕਿ ਜਲਦ ਹੀ ਜਯਾ ਠਾਕੁਰ ਦੀ ਫਿਲਮ 'ਖੁਦਾਰਾ ਬਸ ਬੀ ਕਰ ਅਬ ਬੰਦ ਕਰ ਯੇ ਤਮਾਸ਼ਾ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਫਿਲਮ ਕੇਸੀ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਪ੍ਰਸਾਰਣ ਡਿਜ਼ਨੀ ਪਲੱਸ ਹੌਟਸਟਾਰ 'ਤੇ ਹੋਵੇਗਾ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਦਰਜ, ਗਾਣਿਆਂ 'ਚ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ