ਮੁੰਬਈ: ਅਮਿਤਾਬ ਬਚਨ ਦਾ ਸ਼ੋਅ ਕੌਣ ਬਣੇਗਾ ਕਰੋੜਪਤੀ ਟੀਵੀ ਦਾ ਪਾਪੂਲਰ ਸ਼ੋਅ ਹੈ। ਇਸ ਸ਼ੋਅ ਦੇ ਫੈਨਜ਼ ਨਾ ਸਿਰਫ਼ ਸ਼ੋਅ 'ਚ ਆਏ ਉਮੀਦਵਾਰਾਂ ਦੇ ਨਾਲ ਬਿੱਗ ਬੀ ਦੀ ਗੱਲਬਾਤ ਨੂੰ ਪਸੰਦ ਕਰਦੇ ਹਨ ਬਲਕਿ ਸ਼ੋਅ ਦੇ ਹਰ ਸਵਾਲ ਦੇ ਨਾਲ ਖੁਦ ਨੂੰ ਵੀ ਜੋੜ ਲੈਂਦੇ ਹਨ। ਸ਼ੋਅ 'ਚ ਹਰ ਇੱਕ ਸਵਾਲ ਹੌਟ ਸੀਟ 'ਤੇ ਬੈਠੇ ਉਮੀਦਵਾਰ ਲਈ ਹੀ ਚੈਲੰਜ ਨਹੀਂ ਹੁੰਦਾ ਬਲਕਿ ਦਰਸ਼ਕਾਂ ਲਈ ਵੀ ਚੈਲੰਜ ਹੁੰਦਾ ਹੈ ਤੇ ਇਸ ਦੇ ਜਵਾਬ ਜ਼ਰੀਏ ਖੁਦ ਹੀ ਜਨਰਲ ਨੌਲੇਜ ਚੈੱਕ ਕਰਦੇ ਰਹਿੰਦੇ ਹਨ।


ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਅਸੀਂ ਤਹਾਨੂੰ ਕੁਝ ਅਜਿਹੇ ਸਵਾਲ ਪੁੱਛਦੇ ਹਾਂ ਜੋ ਕੇਬੀਸੀ ਦੇ ਹੁਣ ਤਕ ਦੇ ਸਭ ਤੋਂ ਔਖੇ ਸਵਾਲ ਸਨ। ਦੇਖਦੇ ਹਾਂ ਤਹਾਨੂੰ ਇਨ੍ਹਾਂ 'ਚੋਂ ਕਿੰਨੇ ਸਵਾਲਾਂ ਦਾ ਜਵਾਬ ਪਤਾ ਹੈ।


ਪਹਿਲਾ ਸਵਾਲ- ਸੁਪਰੀਮ ਕੋਰਟ ਦੇ 13 ਜੱਜਾਂ ਦੀ ਬੈਂਚ ਵਾਲੀ ਹੁਣ ਤਕ ਦੀ ਸਭ ਤੋਂ ਵੱਡੀ ਸੰਵਿਧਾਨ ਬੈਂਚ ਨੇ ਕਿਸ ਮਾਮਲੇ ਦੀ ਸੁਣਵਾਈ ਕੀਤੀ ਸੀ?


A. ਗੋਲਕਨਾਥ ਕੇਸ, B. ਅਸ਼ੋਕ ਕੁਮਾਰ ਠਾਕੁਰ ਕੇਸ C. ਕੇਸ਼ਵਾਨੰਦ ਭਾਰਤੀ ਕੇਸ


ਦੂਜਾ ਸਵਾਲ- ਇਨ੍ਹਾਂ 'ਚੋਂ ਕਿਸ ਭਾਰਤੀ ਸੰਵਿਧਾਨ ਦੇ ਤਹਿਤ ਸੰਸਦ ਦੀ ਕਾਰਵਾਈ 'ਚ ਹਿੱਸਾ ਲੈਣ ਦੀ ਇਜਾਜ਼ਤ ਮਿਲਦੀ ਹੈ?


A. ਸੌਲਿਸਟਰ ਜਨਰਲ B. ਅਟਾਰਨੀ ਜਨਰਲ C.ਕੈਬਿਨਟ ਸੈਕਟਰੀ D.ਮੁੱਖ ਜਸਟਿਸ


ਤੀਜਾ ਸਵਾਲ-ਸਾਲ 2017 'ਚ ਭਾਰਤੀ ਪੁਲਾੜ ਯਾਤਰੀਆਂ ਵੱਲੋਂ ਖੋਜੀਆਂ ਗਈਆਂ ਆਕਾਸ਼ਗੰਗਾਂ ਦੇ ਸੁਪਰਸਟਾਰ ਨੂੰ ਕੀ ਨਾਂ ਦਿੱਤਾ ਗਿਆ ਸੀ?


A. ਲਕਸ਼ਮੀ B. ਪਾਰਵਤੀ C.ਸਰਸਵਤੀ D.ਦੁਰਗਾ


ਚੌਥਾ ਸਵਾਲ- ਇਨ੍ਹਾਂ 'ਚੋਂ ਕਿਸ ਕਿਲੇ ਨੂੰ ਭਾਰਤ 'ਚ ਯੂਰੋਪੀਅਨ ਉਪਨਿਵੇਸ਼ਕ ਸੱਤਾ ਦੌਰਾਨ ਨਹੀਂ ਬਣਾਇਆ ਗਿਆ ਸੀ?


A. ਡਾਂਸਬਰਗ ਕਿਲਾ B. ਨਾਰਦੇਨ ਕਿਲਾ C. ਚਾਂਬ੍ਰੇ D. ਸੰਤ ਕੈਥਰੀਨ ਕਿਲਾ


ਪੰਜਵਾਂ ਸਵਾਲ- ਇਨ੍ਹਾਂ 'ਚੋਂ ਕਿਸ ਉਪਨਿਵੇਸ਼ਕ ਸ਼ਕਤੀ ਨੇ 18 ਅਕਤੂਬਰ 1868 'ਚ ਨਿਕੋਬਾਰ ਦੀਪ ਦੇ ਅਧਿਕਾਰਾਂ ਨੂੰ ਅੰਗਰੇਜ਼ਾਂ ਨੂੰ ਵੇਚ ਕੇ ਆਪਣੀ ਹਿੱਸੇਦਾਰੀ ਖ਼ਤਮ ਕਰ ਲਈ ਸੀ।


A. ਬੈਲਜੀਅਮ B.ਇਟਲੀ C.ਫਰਾਂਸ D.ਡੈਨਮਾਰਕ


ਛੇਵਾਂ ਸਵਾਲ- ਅੰਟਾਰਕਟਿਕਾ 'ਚ ਜਨਮ ਲੈਣ ਵਾਲੇ ਪਹਿਲੇ ਸ਼ਖਸ ਦਾ ਨਾਂਅ ਕੀ ਹੈ?


A. ਏਮਿਲੋ ਪਲਮਾ B.ਜੇਮਸ ਵੇਡਲ C.ਚਾਰਸ ਵਿਕੀ, D.ਜੇਮਸ ਵਾਡਲੇ


ਸੱਤਵਾਂ ਸਵਾਲ- ਸੂਰਤ 'ਚ ਉੱਤਰਨ ਵਾਲੀ ਬ੍ਰਿਟਿਸ਼ ਦੀ ਪਹਿਲੀ ਕਮਰਸ਼ੀਅਲ ਸ਼ਿਪ ਹੈਕਟਰ ਨੂੰ ਕੌਣ ਕਮਾਂਡ ਕਰ ਰਿਹਾ ਸੀ?


A. ਪੌਲ ਕਨਿੰਗ B.ਵਿਲਿਅਮ ਹੌਕਿੰਗਸ C.ਥੌਮਸ ਰੋ D.ਜੇਮਸ ਲੇਨਕਾਸਟਰ


ਇਨ੍ਹਾਂ 'ਚੋਂ ਕਿੰਨੇ ਸਵਾਲਾਂ ਦੇ ਸਹੀ ਜਵਾਬ ਤਹਾਨੂੰ ਪਤਾ ਹਨ, ਆਓ ਅਸੀਂ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਜਾਣਦੇ ਹਾਂ


1 ਕੇਸਵਾਨੰਦ ਭਾਰਤੀ ਕੇਸ 2. ਅਟਾਰਨੀ ਜਨਰਲ 3 ਸਰਸਵਤੀ 4 ਚਾਂਬਰੇ ਕਿਲਾ 5 ਡੈਨਮਾਰਕ 6 ਏਮਿਲੋ ਪਲਮਾ 7 ਵਿਲਿਅਣ ਹੌਕਿੰਗਸ