ਮੁੰਬਈ: ਟੀਵੀ ਅਦਾਕਾਰ ਸੇਜਲ ਸ਼ਰਮਾ ਦਾ ਉਦੈਪੁਰ 'ਚ ਪਰਿਵਾਰ ਦੀ ਮੌਜੂਦਗੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮੌਤ ਦੀ ਖ਼ਬਰ ਸਾਮ੍ਹਣੇ ਆਉਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੇ ਡਿਪ੍ਰੇਸ਼ਨ 'ਚ ਆ ਕੇ ਆਤਮ-ਹੱਤਿਆ ਕੀਤੀ ਹੈ। ਹੁਣ ਇਸ 'ਤੇ ਸੇਜਲ ਦੀ ਮਾਂ ਦਾ ਬਿਆਨ ਸਾਮ੍ਹਣੇ ਆਇਆ ਹੈ।

ਸੇਜਲ ਦੀ ਮਾਂ ਨੇ ਡਿਪ੍ਰੇਸ਼ਨ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਲੀਡ ਰੋਲ ਮਿਲ ਗਿਆ ਸੀ। ਇਸ ਤੋਂ ਬਾਅਦ ਅਜਿਹਾ ਕੀਹੋ ਗਿਆ ਜਿਸ ਕਰਕੇ ਉਸ ਨੇ ਮੌਤ ਨੂਮ ਗਲ਼ੇ ਲਗਾ ਲਿਆ। ਸੇਜਲ ਦੀ ਮੌਤ 'ਤੇ ਉਸ ਨਾਲ 'ਦਿਲ ਤੋ ਹੈਪੀ ਹੈ ਜੀ' 'ਚ ਮੈਨ ਲੀਡ 'ਚ ਕੰਮ ਕਰ ਚੁਕੀ ਜੈਸਮਿਨ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।


ਜੈਸਮਿਨ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਲਿਿਖਆ, "ਮੈਂ ਹੈਰਾਨ ਤੇ ਡਿਸਟਰਬ ਹਾਂ ਕਿਉਂਕਿ ਸੇਜਲ ਹਮੇਸ਼ਾ ਖੂਸ਼ ਰਹਿਣ ਵਾਲੀ ਲੜਕੀ ਸੀ। ਸਾਡਾ ਦੋਹਾਂ ਦਾ ਬੋਂਡ ਬਹੁਤ ਚੰਗਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ। ਇਹ ਬਹੁਤ ਬੂਰਾ ਹੈ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਕਾਸ਼ ਅਜਿਹਾ ਨਾ ਹੁੰਦਾ।