ਨਵੀਂ ਦਿੱਲੀ: ਰਿਟਾਇਰਡ ਬਾਸਕੇਟਬਾਲ ਸਟਾਰ ਕੋਬੀ ਬ੍ਰਾਇੰਟ ਦੀ ਇੱਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ। ਇਹ ਹਾਦਸਾ ਕੈਲੀਫੋਰਨਿਆ ਦੇ ਕੈਲਾਬੈਸਸ 'ਚ ਹੋਇਆ, ਜਿਸ 'ਚ ਕੋਬੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਕੋਬੀ ਬ੍ਰਾਇੰਟ ਦੀ ਮੌਤ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।


ਡੋਨਾਲਡ ਨੇ ਟਵੀਟ ਕਰਦਿਆਂ ਲਿਿਖਆ, "ਦੁਨਿਆ ਦੇ ਮਹਾਨ ਬਾਸਕੇਟਬਾਲ ਖਿਡਾਰੀ ਹੋਣ ਦੇ ਬਾਅਦ ਵੀ ਉਹ ਆਪਣੇ ਜੀਵਨ ਦੀ ਸ਼ੁਰੂਆਤ ਕਰ ਰਹੇ ਸੀ। ਉਹ ਪਰਿਵਾਰ ਨੂੰ ਬੇਹਦ ਪਿਆਰ ਕਰਦੇ ਸੀ। ਉਹ ਭਵਿੱਖ ਲਈ ਆਸ਼ਾਵਾਦੀ ਸਨ। ਉਨ੍ਹਾਂ ਦੀ ਧੀ ਗਿਆਨਾ ਦੀ ਮੌਤ ਇਸ ਘਟਨਾ ਨੂੰ ਹੋਰ ਵੀ ਜ਼ਿਆਦਾ ਦੁਖਦਾਈ ਬਣਾ ਦਿੰਦੀ ਹੈ।


ਉੱਥੇ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕੋਬੀ ਬ੍ਰਾਇੰਟ ਮਹਾਨ ਸੀ। ਉਹ ਆਪਣੀ ਜ਼ਿੰਦਗੀ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਕਰ ਰਹੇ ਸੀ। ਇੱਕ ਸਰਪ੍ਰਸਤ ਦੇ ਤੌਰ 'ਤੇ ਗਿਆਨਾ ਦੀ ਮੌਤ ਸਾਡੇ ਲਈ ਵੀ ਦਿਲ ਤੋੜਨ ਵਾਲੀ ਹੈ।


ਦਸ ਦਈਏ ਕਿ ਕੋਬੀ ਬ੍ਰਾਇੰਟ ਬਾਸਕੇਟਬਾਲ ਦੀ ਦੁਨਿਆ 'ਚ ਸਭ ਤੋਂ ਵੱਡੇ ਨਾਂਵਾਂ 'ਚੋਂ ਇੱਕ ਹਨ। ਕੋਬੀ ਐਨਬੀਏ 'ਚ 20 ਸਾਲ ਰਹੇ ਅਤੇ ਇਸ ਦੌਰਾਨ 5 ਚੈਂਪਿਅਨਸ਼ਿਪ ਆਪਣੇ ਨਾਂ ਕੀਤੀਆਂ। 18 ਵਾਰ ਉਨ੍ਹਾਂ ਨੂੰ ਆਲ ਸਟਾਰ ਨਾਮ ਦਿੱਤਾ ਗਿਆ। ਸਾਲ 2016 'ਚ ਐਨਬੀਏ ਦੇ ਤੀਸਰੇ ਸਭ ਤੋਂ ਵੱਡੇ ਆਲ ਟਾਇਮ ਸਕੋਰਰ ਵਜੋਂ ਰਿਟਾਇਰ ਹੋਏ। ਕੋਬੀ ਬ੍ਰਾਇੰਟ ਨੇ 2008 ਤੇ 2012 ਓਲੰਪਿਕਸ 'ਚ ਯੂਐਸਏ ਟੀਮ ਦੇ ਲਈ ਦੋ ਸੋਨੇ ਦੇ ਮੈਡਲ ਵੀ ਜਿੱਤੇ ਸੀ।