ਮੁੰਬਈ: ਪਿਛਲੇ ਲੰਬੇ ਸਮੇਂ ਤੋਂ ਖ਼ਬਰਾਂ ਸਨ ਕਿ ਲਿਵਇਨ ਰਿਸ਼ਤੇ ‘ਚ ਰਹੀ ਰਹੇ ਮੋਨੀ ਰਾਏ ਤੇ ਮੋਹਿਤ ਰੈਨਾ ‘ਚ ਕੁਝ ਠੀਕ ਨਹੀਂ ਹੈ। ਹੁਣ ਇਸ ਖ਼ਬਰ ‘ਤੇ ਪੱਕੀ ਮੁਹਰ ਵੀ ਲੱਗ ਗਈ ਹੈ। ਮੋਨੀ ਅਤੇ ਮੋਹਿਤ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਵੀ ਕਰ ਦਿੱਤਾ ਹੈ। ਸਿਰਫ਼ ਇੰਨਾ ਹੀ ਨਹੀਂ ਮੋਨੀ ਨੇ ਮੋਹਿਤ ਨਾਲ ਆਪਣੀ ਸਾਰੀ ਤਸਵੀਰਾਂ ਨੂੰ ਵੀ ਡਿਲੀਟ ਕਰ ਦਿੱਤਾ ਸੀ।
ਹੁਣ ਮੌਨੀ ਨੇ ਆਪਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਮੌਨੀ ਨੇ ਹਾਲ ਹੀ ‘ਚ ਇੱਕ ਇੰਡਟਵਿਊ ‘ਚ ਕਿਹਾ, ‘ਮੈਂ ਇਕੱਲੀ ਹਾਂ ਅਤੇ ਲੰਮੇ ਟਾਈਮ ਤੋਂ ਰਹਿ ਰਹੀ ਹਾਂ’। ਮੋਹਿਤਾ ਅਤੇ ਮੈਂ ਹੁਣ ਦੋਸਤ ਨਹੀਂ ਹਾਂ’। ਮੌਨੀ ਦੀਆਂ ਇਨ੍ਹਾਂ ਗੱਲਾਂ ਤੋਂ ਸਾਫ ਹੋ ਗਿਆ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਵੀ ਖ਼ਬਰਾਂ ਆ ਰਹੀਆਂ ਸੀ ਉਹ ਸੱਚ ਹਨ।
ਮੌਨੀ ਨੇ ਕਲਰਸ ‘ਤੇ ਨਾਗੀਨ ਬਾਣਕੇ ਫੈਨਸ ਦਾ ਦਿਲ ਲੁੱਟਿਆ ਅਤੇ ਮੋਹਿਤ ਨੂੰ ਅੋਡਿਅੰਸ਼ ‘ਮਹਾਦੇਵ’ ਦੇ ਅੰਦਾਜ਼ ‘ਚ ਦੇਖ ਚੁੱਕੀ ਹੈ। ਟੈਲੀਵਿਜ਼ਨ 'ਤੇ ਦੋਵਾਂ ਦੇ ਕਿਰਦਾਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਅਤੇ ਦੋਵੇਂ ਹੀ ਆਪਣੇ ਕਿਰਦਾਰਾਂ ਦੇ ਲਈ ਫੇਮਸ ਹੋਏ ਤੇ ਚੰਗੀ ਪਹਿਚਾਣ ਹਾਸਲ ਕਰ ਪਾਏ। ਉਂਝ ਮੌਨੀ ਨੇ ਵੀ ਮਹਾਦੇਵ ਸੀਰੀਅਲ ‘ਚ ਸਤੀ ਦਾ ਰੋਲ ਕੀਤਾ ਸੀ। ਦੋਵਾਂ ਦੀ ਮੁਲਾਕਾਤ ਸੀਰੀਅਲ ਦੇ ਸੈਟ ‘ਤੇ ਹੀ ਹੋਈ ਸੀ।
ਦੋਵਾਂ ਦੇ ਇਸ ਸੀਰੀਅਲ ਦੇ ਖ਼ਤਮ ਹੋਣ ਤੋਂ ਬਾਅਦ ਮੌਨੀ ਨੂੰ ‘ਨਾਗਿਨ’ ਸੀਰੀਅਲ ਮਿਲ ਗਿਆ ਅਤੇ ਮੋਹਿਤ ਨੂੰ ਕੁਝ ਖ਼ਾਸ ਕੰਮ ਨਹੀਂ ਮਿਲਿਆ। ਦੋਨਾਂ ਦੇ ਵੱਖ ਹੋਣ ਦਾ ਕਾਰਨ ਵੀ ਮੌਨੀ ਦੀ ਕਾਮਯਾਬੀ ਨੂੰ ਹੀ ਮੰਨਿਆ ਜਾ ਰਿਹਾ ਹੈ। ਹੁਣ ਮੌਨੀ ਅਕਸ਼ੇ ਕੁਮਾਰ ਦੀ ਫ਼ਿਲਮ ‘ਗੋਲਡ’ ‘ਚ ਨਜ਼ਰ ਆਵੇਗੀ ਨਾਲ ਹੀ ਉਸ ਨੂੰ ਰਣਬੀਰ ਕਪੂਰ ਅਤੇ ਆਲਿਆ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਉਣ ਵਾਲੀ ਹੈ।