ਮੁੰਬਈ: ਅੱਜ ਬਾਕਸਆਫਿਸ ‘ਤੇ ਬਾਲੀਵੁੱਡ ਦੀ ਦੋ ਫ਼ਿਲਮਾਂ ‘ਸੋਨ ਚਿੜੀਆ’ ਤੇ ‘ਲੁਕਾ ਛਿਪੀ’ ਰਿਲੀਜ਼ ਹੋ ਰਹੀਆਂ ਹਨ। ਦੋਵੇਂ ਫ਼ਿਲਮਾਂ ਹੀ ਵੱਖ-ਵੱਖ ਵਿਸ਼ੇ ਦੀਆਂ ਹਨ। ਗੱਲ ਕਰੀਏ ‘ਲੁਕਾ ਛਿਪੀ’ ‘ਚ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਮੁੱਖ ਭੁਮਿਕਾ ‘ਚ ਹਨ। ਦੋਵਾਂ ਦੀ ਜੋੜੀ ਪਹਿਲੀ ਵਾਰ ਸਕਰੀਨ ‘ਤੇ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ ਮਥੁਰਾ ‘ਚ ਫ਼ਿਲਮਾਈ ਗਈ ਹੈ ਜੋ ਇੱਕ ਰੋਮਾਂਟਿਕ ਕਹਾਣੀ ਹੈ।


ਫ਼ਿਲਮ ‘ਚ ਇਨ੍ਹਾਂ ਤੋਂ ਇਲਾਵਾ ਪੰਕਜ ਤ੍ਰਿਪਾਠੀ ਅਤੇ ਅਪਰਾਸ਼ਕਤੀ ਖੁਰਾਨਾ ਵੀ ਨਜ਼ਰ ਆ ਰਹੇ ਹਨ। ‘ਲੁਕਾ ਛਿਪੀ’ ਨੂੰ ਦਿਨੇਸ਼ ਵਿਜਾਨ ਨੇ ਪ੍ਰੋਡਿਊਸ ਕੀਤਾ ਹੈ ਅਤੇ ਇਸ ਨੂੰ ਲਕਸ਼ਮਣ ਉਤੇਕਰ ਨੇ ਡਾਇਰੈਕਟ ਕੀਤਾ ਹੈ।



ਦੂਜੀ ਫ਼ਿਲਮ ‘ਸੋਨ ਚਿੜੀਆ’ ਦੀ ਗੱਲ ਕਰੀਏ ਤਾਂ ਇਸ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਭੂਮੀ ਪੇਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੌਰੀ ਜਿਹੇ ਕਲਾਕਾਰ ਹਨ। ਫ਼ਿਲਮ ਦੀ ਕਹਾਣੀ ਚੰਬਾ ਦੇ ਡਾਕੂਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਸ ‘ਚ ਸੁਸ਼ਾਂਤ ਸਿੰਘ ਬਾਗੀ ਲਖਨਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਆਸ਼ੁਤੋਸ਼ ਰਾਣਾ ਫ਼ਿਲਮ ‘ਚ ਜ਼ਾਲਮ ਪੁਲਿਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਫ਼ਿਲਮ ‘ਚ ਸੁਸ਼ਾਂਤ ਅਤੇ ਮਨੋਜ ਦੀ ਐਕਟਿੰਗ ਨੁੰ ਕ੍ਰਿਟਿਕਸ ਕਾਫੀ ਪਸੰਦ ਕਰ ਰਹੇ ਹਨ। ‘ਸੋਨ ਚਿੜੀਆ’ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ।



ਇਨ੍ਹਾਂ ਤੋਂ ਇਲਾਵਾ ਅੱਜ ਸਿਨੇਮਾਘਰਾਂ ‘ਚ ਫ਼ਿਲਮ ‘ਹਾਮਿਦ’ ਵੀ ਰਿਲੀਜ਼ ਹੋ ਰਹੀ ਹੈ। ਜਿਸ ਨੂੰ ਯੂਡਲੀ ਫ਼ਿਲਮਸ ਨੇ ਪ੍ਰੋਡਿਊਸ ਕੀਤਾ ਹੈ ਅਤੇ ਇਸ ਦਾ ਡਾਇਰੈਕਸ਼ਨ ਏਜਾਜ ਖ਼ਾਨ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਕਸ਼ਮੀਰੀ ਬੱਚੇ ਦੀ ਹੈ। ਜਿਸ ਦਾ ਕਿਰਦਾਰ ਤਲ੍ਹਾ ਅਰਸ਼ਦ ਰੇਸ਼ੀ ਨੇ ਨਿਭਾਇਆ ਹੈ।