ਭਾਰਤ ਨੇ ਵੀ ਰੋਕੀ ਸਮਝੌਤਾ ਰੇਲ
ਏਬੀਪੀ ਸਾਂਝਾ | 28 Feb 2019 09:11 PM (IST)
ਨਵੀਂ ਦਿੱਲੀ: ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰਨ ਮਗਰੋਂ ਭਾਰਤ ਨੇ ਵੀ ਇਸ ਰੇਲ ਨੂੰ ਬਰੇਕਾਂ ਲਾਉਣ ਦਾ ਫੈਸਲਾ ਕਰ ਲਿਆ ਹੈ। ਅਗਲੇ ਐਤਵਾਰ ਨੂੰ ਦਿੱਲੀ ਤੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਹੁਣ ਨਹੀਂ ਚੱਲੇਗੀ। ਉੱਤਰੀ ਰੇਲਵੇ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਤਿੰਨ ਮਾਰਚ 2019 ਤੋਂ ਅਗਲੇ ਹੁਕਮਾਂ ਤਕ ਇਹ ਰੇਲ ਬੰਦ ਨਹੀਂ ਚੱਲੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਰੇਲ ਨੂੰ ਪਹਿਲਾਂ ਹੀ ਬੰਦ ਕਰ ਚੁੱਕਾ ਹੈ। ਪਾਕਿ ਨੇ ਬੀਤੇ ਕੱਲ੍ਹ ਵੀ ਰੇਲ ਨਹੀਂ ਸੀ ਚਲਾਈ ਅਤੇ ਅੱਜ ਇਸ ਨੂੰ ਚਲਾਉਣ ਦਾ ਐਲਾਨ ਕਰ ਫਿਰ ਤੋਂ ਰੱਦ ਕਰ ਦਿੱਤਾ ਗਿਆ ਸੀ। ਭਾਰਤ ਤੋਂ ਸਮਝੌਤਾ ਐਕਸਪ੍ਰੈਸ ਐਤਵਾਰ ਤੇ ਬੁੱਧਵਾਰ ਵਾਲੇ ਦਿਨ ਚੱਲਦੀ ਹੈ ਅਤੇ ਪਾਕਿਸਤਾਨ ਤੋਂ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਚੱਲਦੀ ਹੈ। ਪਰ ਹੁਣ ਦੋਵੇਂ ਦੇਸ਼ਾਂ ਨੇ ਇਹ ਦੋਸਤੀ ਰੇਲ ਸੇਵਾ ਮੁਅੱਤਲ ਕਰ ਦਿੱਤੀ ਹੈ।