ਨਵੀਂ ਦਿੱਲੀ: ਪੰਜਾਬ ਦੀਆਂ ਫੈਕਟਰੀਆਂ ਵੱਲੋਂ ਪਾਣੀ ਦੇ ਕੁਦਰਤੀ ਸੋਮਿਆਂ ਵਿੱਚ ਕੈਮੀਕਲ ਯੁਕਤ ਵਾਧੂ ਪਦਾਰਥ ਸੁੱਟ ਕੇ ਪ੍ਰਦੂਸ਼ਿਤ ਕੀਤੇ ਜਾਣ 'ਤੇ ਸਰਕਾਰੀ ਢਿੱਲ 'ਤੇ ਐਨਜੀਟੀ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਿਆਰ ਕੀਤੀ ਰਿਪੋਰਟ ਵੀ ਕੌਮੀ ਗਰੀਨ ਟ੍ਰਿਬੀਊਨਲ ਦੇਖੀ ਤੇ ਕਮੇਟੀ 'ਚ ਦੋ ਨਵੇਂ ਮੈਂਬਰ ਵੀ ਸ਼ਾਮਲ ਕੀਤੇ ਗਏ।
ਐਨਜੀਟੀ ਨੇ ਪੰਜਾਬ ਸਰਕਾਰ ਤੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਖ਼ਾਸ ਕਦਮ ਨਾ ਚੁੱਕੇ ਜਾਣ ਦੀ ਖਿਚਾਈ ਕੀਤੀ। ਐਨਜੀਟੀ ਨੇ ਘਰੇਲੂ ਪਾਣੀ ਦੀ ਵਰਤੋਂ ਜਾਂਚਣ ਲਈ ਮੀਟਰ ਨਾ ਲਾਉਣ ਤੇ ਕਾਰਾਂ ਧੋਣ ਲਈ ਪਾਣੀ ਦੀ ਵਰਤੋਂ ਕਰਨ ਵਾਲਿਆਂ 'ਤੇ ਸਖ਼ਤੀ ਨਾ ਕੀਤੇ ਜਾਣ 'ਤੇ ਸਰਕਾਰ ਖਿਚਾਈ ਕੀਤੀ ਤੇ ਜਵਾਬ ਵੀ ਤਲਬ ਕੀਤੇ ਹਨ।
ਅਦਾਲਤ ਦੇ ਨਿਰਦੇਸ਼ ਮੁਤਾਬਕ ਹੁਣ ਜਸਟਿਸ ਪ੍ਰੀਤਮ ਪਾਲ ਵੀ ਪੁਰਾਣੀ ਕਮੇਟੀ ਦੇ ਨਾਲ ਕੰਮ ਕਰਨਗੇ ਜੋ ਆਪਣੀ ਰਿਪੋਰਟ ਦੋ ਮਹੀਨਿਆਂ ਵਿੱਚ ਤਿਆਰ ਕਰਨਗੇ। ਐਨਜੀਟੀ ਨੇ ਕਮੇਟੀ ਨੂੰ ਕਿਹਾ ਹੈ ਕਿ ਆਪਣੀ ਰਿਪੋਰਟ ਵਿੱਚ ਪਾਣੀ ਨੂੰ ਬਚਾਉਣ ਦੇ ਸੁਝਾਅ ਵੀ ਦਿੱਤੇ ਜਾਣ।