ਜਸਲੀਨ ਨੇ ਵੀਡੀਓ ਸ਼ੇਅਰ ਕਰ ਦਿੱਤਾ ਹੇਟਰਸ ਨੂੰ ਜਵਾਬ, ਇਸ ਕਰਕੇ ਹੋਈ ਸੀ ਟ੍ਰੋਲ
ਏਬੀਪੀ ਸਾਂਝਾ | 23 Feb 2020 05:36 PM (IST)
ਭਜਨ ਗਾਇਕ ਅਨੁਪ ਜਲੋਟਾ ਨਾਲ ਕਥਿਤ ਤੌਰ 'ਤੇ ਰਿਲੇਸ਼ਨਸ਼ਿਪ ਨੂੰ ਲੈ ਕੇ ਖ਼ਬਰਾਂ 'ਚ ਰਹੀ ਜਸਲੀਨ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਬਿੱਗ ਬੌਸ ਫੇਮ ਜਸਲੀਨ ਮਥਾਰੂ ਨੇ ਕਲਰਸ ਦੇ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਐਂਟਰੀ ਕਰ ਲਈ ਹੈ।
ਨਵੀਂ ਦਿੱਲੀ: ਭਜਨ ਗਾਇਕ ਅਨੁਪ ਜਲੋਟਾ ਨਾਲ ਕਥਿਤ ਤੌਰ 'ਤੇ ਰਿਲੇਸ਼ਨਸ਼ਿਪ ਨੂੰ ਲੈ ਕੇ ਖ਼ਬਰਾਂ 'ਚ ਰਹੀ ਜਸਲੀਨ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਬਿੱਗ ਬੌਸ ਫੇਮ ਜਸਲੀਨ ਮਥਾਰੂ ਨੇ ਕਲਰਸ ਦੇ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਐਂਟਰੀ ਕਰ ਲਈ ਹੈ। ਉਨ੍ਹਾਂ ਦੀ ਐਂਟਰੀ ਕਾਫੀ ਹੈਰਾਨ ਕਰਨ ਵਾਲੀ ਹੈ। ਜਸਲੀਨ ਦੀ ਸ਼ੋਅ 'ਚ ਐਂਟਰੀ ਦੇ ਨਾਲ ਹੀ ਸ਼ੋਅ ਦੀ ਕੰਟੈਸਟੈਂਟ ਸੰਜਨਾ ਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ 'ਚ ਉਨ੍ਹਾਂ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਵੀ ਕਮੈਂਟ ਕੀਤੇ ਗਏ ਹਨ। ਹਾਲਾਂਕਿ ਜਸਲੀਨ ਨੇ ਸ਼ੋਅ 'ਚ ਸੰਜਨਾ ਨੂੰ ਤਾਂ ਜਵਾਬ ਦਿੱਤਾ ਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਇੱਕ ਵੀਡੀਓ ਪੋਸਟ ਕਰਦਿਆਂ ਹੇਟਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਦੱਸ ਦਈਏ ਕਿ ਹਾਲ ਹੀ 'ਚ ਜਸਲੀਨ ਪਾਰਸ ਦੇ ਨਾਲ ਟੀਵੀ ਸਕਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਪਾਰਸ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।