ਆਪਣੀ ਲਾਡਲੀ ਧੀ ਦੇ ਵਿਆਹ ਮੌਕੇ ਮੁਕੇਸ਼ ਨੇ ਚੈਟਰੀ ਕਰਨ ਦਾ ਫੈਸਲਾ ਲਿਆ ਹੈ ਜੋ ਕਾਬੀਲ-ਏ-ਤਾਰੀਫ ਹੈ। ਜੀ ਹਾਂ, ਅੰਬਾਨੀ ਪਰਵਾਰ ਨੇ ਨਾਰਾਈਣ ਸੇਵਾ ਸੰਸਥਾਨ ‘ਚ 5100 ਲੋਕਾਂ ਨੂੰ 7 ਤੋਂ 10 ਦਿਨਾਂ ਤਕ ਤਿੰਨ ਖਾਣਾ ਖੁਆਉਣ ਦਾ ਫੈਸਲਾ ਲਿਆ ਹੈ। ਬੀਤੀ ਰਾਤ ਵੀ ਮੁਕੇਸ਼ ਅਤੇ ਨੀਤਾ ਅੰਬਾਨੂ ਨੇ ਜ਼ਰੂਰਮੰਦਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਦਿੱਤਾ।
ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ਮੌਕੇ ਹੀ ਮੁਕੇਸ਼ ਨੇ ਭਾਰਤੀ ਹੈਂਡੀਕਰਾਫਟ ਨੂੰ ਪ੍ਰਮੋਟ ਕਰਨ ਦਾ ਵੀ ਫੈਸਲਾ ਲਿਆ ਹੈ। ਵਿਆਹ ‘ਚ 108 ਇੰਡੀਅਨ ਟ੍ਰੈਡੀਸ਼ਨਲ ਕ੍ਰਾਫਰ ਦਾ ਦੁਨੀਆ ਦੇ ਮਹਿਮਾਨਾਂ ਅੱਗੇ ਸ਼ੋਅਕੇਸ ਕੀਤਾ ਜਾਵੇਗਾ। ਇਸ ਦੇ ਨਾਲ ਜੇਕਰ ਪ੍ਰਫਾਰਮੈਂਸ ਦੀ ਗੱਲ ਕਰੀਏ ਤਾਂ ਵਿਆਹ ‘ਚ ਕਰਨ ਜੌਹਰ, ਪ੍ਰਿਅੰਕਾ ਚੋਪੜਾ ਅਤੇ ਟੇਲਰ ਸਵਿਫਟ ਜਿਹੇ ਸਟਾਰ ਪ੍ਰਫਾਰਮ ਕਰਨਗੇ।