ਮੁੰਬਈ: ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਜੇ ਰਾਜ਼ ਨੂੰ ਮੰਗਲਵਾਰ ਗੌਂਡੀਆ ਪੁਲਿਸ ਨੇ ਛੇੜਛਾੜ ਦੇ ਕਥਿਤ ਕੇਸ ਵਿੱਚ ਗ੍ਰਿਫਤਾਰ ਕੀਤਾ। ਹਾਲਾਂਕਿ ਮਸ਼ਹੂਰ ਅਭਿਨੇਤਾ ਨੂੰ ਬਾਅਦ ਵਿੱਚ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵੀਜੇ ਰਾਜ਼ ਨੂੰ ਮਹਾਰਾਸ਼ਟਰ ਦੇ ਗੋਂਡੀਆ ਵਿੱਚ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਨੂੰ ਮੱਧ ਪ੍ਰਦੇਸ਼ ਵਿੱਚ ਸ਼ੂਟ ਕੀਤੀ ਜਾ ਰਹੀ ਫਿਲਮ ਸ਼ੇਰਨੀ ਦੇ ਸੈਟ 'ਤੇ ਇੱਕ ਮਹਿਲਾ ਸਹਿ-ਸਟਾਰ ਨਾਲ ਛੇੜਛਾੜ ਕਰਨ ਦੇ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਜੇ ਰਾਜ਼ ਆਪਣੀ ਆਉਣ ਵਾਲੀ ਫ਼ਿਲਮ 'ਸ਼ੇਰਨੀ' ਦੇ ਲਈ ਭਾਲਾਘਾਟ 'ਚ ਸ਼ੂਟਿੰਗ ਕਰ ਰਹੇ ਹਨ। ਰਾਜ਼ ਨੂੰ ਇਸ ਸਾਲ ਲੂਟ ਕੇਸ ਅਤੇ ਗੁਲਾਬੋ ਸੀਤਾਬੋ ਵਰਗੀਆਂ ਫਿਲਮਾਂ ਵਿੱਚ ਦੇਖਿਆ ਗਿਆ ਸੀ। ਸਾਲ 2019 ਵਿੱਚ ਜ਼ੋਇਆ ਅਖ਼ਤਰ ਦੀ ਗਲੀ ਬੁਆਏ ਵਿੱਚ ਰਣਵੀਰ ਸਿੰਘ ਦੇ ਪਿਤਾ ਵਜੋਂ ਉਸ ਦੀ ਅਦਾਕਾਰੀ ਲਈ ਉਸਨੂੰ ਪ੍ਰਸ਼ੰਸਾ ਪ੍ਰਾਪਤ ਹੋਈ ਸੀ।