Salman Khan Security: ਜੇਲ ਤੋਂ ਏਬੀਪੀ ਨਿਊਜ਼ ਨੂੰ ਦਿੱਤੇ ਤਾਜ਼ਾ ਇੰਟਰਵਿਊ ਦੌਰਾਨ, ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਮੁਆਫੀ ਮੰਗਣ ਜਾਂ 'ਨਤੀਜੇ ਭੁਗਤਣ ਲਈ ਤਿਆਰ ਰਹਿਣ' ਦੀ ਧਮਕੀ ਦਿੱਤੀ ਸੀ। ਇੰਟਰਵਿਊ ਦੌਰਾਨ ਬਿਸ਼ਨੋਈ ਨੇ ਕਿਹਾ ਸੀ, "ਹੁਣ ਜਾਂ ਬਾਅਦ ਵਿੱਚ ਸਲਮਾਨ ਖਾਨ ਦਾ ਹੰਕਾਰ ਟੁੱਟ ਜਾਵੇਗਾ।" ਇਸ ਦੇ ਨਾਲ ਹੀ ਮੁੰਬਈ ਪੁਲਿਸ ਨੇ ਏਬੀਪੀ ਨਿਊਜ਼ 'ਤੇ ਲਾਰੇਂਸ ਬਿਸ਼ਨੋਈ ਦੇ ਇੰਟਰਵਿਊ ਦਾ ਨੋਟਿਸ ਲਿਆ ਹੈ। ਨਾਲ ਹੀ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਸਮੀਖਿਆ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਆਸਕਰ ਜਿੱਤਣ ਤੋਂ ਬਾਅਦ RRR ਦੀ ਟੀਮ 'ਤੇ ਲੱਗਿਆ ਇਲਜ਼ਾਮ, 'ਆਸਕਰ ਖਰੀਦ ਲਿਆ', ਜਾਣੋ ਕਿਸ ਨੇ ਕਹੀ ਇਹ ਗੱਲ
ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮੁਆਫੀ ਮੰਗਣ ਲਈ ਕਿਹਾ
ਦੱਸ ਦੇਈਏ ਕਿ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਬਾਰੇ ਪੁੱਛੇ ਗਏ ਸਵਾਲ ਦੇ ਦੌਰਾਨ ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਸਲਮਾਨ ਖਾਨ ਦੇ ਕਾਲੇ ਹਿਰਨ ਨੂੰ ਮਾਰਨ ਲਈ ਸਾਡਾ ਸਮਾਜ ਅਦਾਕਾਰ ਤੋਂ ਨਾਰਾਜ਼ ਹੈ। ਉਸ ਨੂੰ ਜਾਂ ਤਾਂ ਆ ਕੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਇਸ ਦਾ ਵੀ ਠੋਸ ਜਵਾਬ ਦਿੱਤਾ ਜਾਵੇਗਾ।
ਬਚਪਨ ਤੋਂ ਸਲਮਾਨ ਖਿਲਾਫ ਬਿਸ਼ਨੋਈ ਦੇ ਅੰਦਰ ਹੈ ਗੁੱਸਾ
ਲਾਰੇਂਸ ਨੇ ਕਿਹਾ ਕਿ ਅਦਾਕਾਰ ਨੇ ਅਜੇ ਤੱਕ ਸਾਡੇ ਸਮਾਜ ਤੋਂ ਮੁਆਫੀ ਨਹੀਂ ਮੰਗੀ ਹੈ। ਮੇਰਾ ਦਿਲ ਬਚਪਨ ਤੋਂ ਹੀ ਉਸ ਲਈ ਗੁੱਸੇ ਨਾਲ ਭਰਿਆ ਹੋਇਆ ਹੈ। ਕਿਸੇ ਨਾ ਕਿਸੇ ਸਮੇਂ ਅਸੀਂ ਉਨ੍ਹਾਂ ਦੀ ਹਉਮੈ ਨੂੰ ਜ਼ਰੂਰ ਤੋੜਾਂਗੇ। ਉਨ੍ਹਾਂ ਨੂੰ ਸਾਡੇ ਇਸ਼ਟ ਦੇ ਮੰਦਰ ਵਿੱਚ ਆ ਕੇ ਮੁਆਫੀ ਮੰਗਣੀ ਪਵੇਗੀ। ਉਸਨੇ ਸਾਡੇ ਸਮਾਜ ਦੇ ਲੋਕਾਂ ਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ। ਅਸੀਂ ਸਲਮਾਨ ਖਾਨ ਨੂੰ ਪ੍ਰਸਿੱਧੀ ਲਈ ਨਹੀਂ ਸਗੋਂ ਮਕਸਦ ਲਈ ਮਾਰਾਂਗੇ।
ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਵੀ ਕੀਤਾ ਗਿਆ ਸੀ ਜਾਰੀ
ਦੱਸ ਦਈਏ ਕਿ ਪਿਛਲੇ ਸਾਲ ਅਗਸਤ 'ਚ ਮੁੰਬਈ ਪੁਲਸ ਨੇ ਸਲਮਾਨ ਖਾਨ ਦੀ ਆਤਮ ਸੁਰੱਖਿਆ ਲਈ ਗੰਨ ਲਾਇਸੈਂਸ ਵੀ ਜਾਰੀ ਕੀਤਾ ਸੀ। ਧਮਕੀਆਂ ਤੋਂ ਬਾਅਦ, ਸਲਮਾਨ ਨੂੰ ਪਿਛਲੇ ਸਾਲ ਨਵੰਬਰ ਵਿੱਚ ਮਹਾਰਾਸ਼ਟਰ ਸਰਕਾਰ ਦੁਆਰਾ Y+ ਸੁਰੱਖਿਆ ਕਵਰ ਦਿੱਤੀ ਗਈ ਸੀ। ਇਸ ਦਾ ਮਤਲਬ ਹੈ ਕਿ ਉਸ ਕੋਲ ਹਰ ਸਮੇਂ ਚਾਰ ਹਥਿਆਰਬੰਦ ਸੁਰੱਖਿਆ ਗਾਰਡ ਹੋਣਗੇ।
ਇਹ ਵੀ ਪੜ੍ਹੋ: ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਬਾਰੇ ਕਹਿ ਦਿੱਤੀ ਇਹ ਗੱਲ, ਦਿਲ ਜਿੱਤ ਲਵੇਗਾ ਗਾਇਕ ਦਾ ਇਹ ਵੀਡੀਓ