Walnut Benefits: ਡਰਾਈ ਫਰੂਟ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿੱਚ ਅਖਰੋਟ ਸਾਹਤ ਲਈ ਨਿਆਮਤ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅਖਰੋਟ ਵਿੱਚ ਵਿਟਾਮਿਨ, ਖਣਿਜ, ਫਾਈਬਰ ਤੇ ਸਿਹਤਮੰਦ ਚਰਬੀ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਦਿਮਾਗ ਨੂੰ ਤੇਜ਼ ਕਰ ਸਕਦੇ ਹਨ। 


ਇਹ ਵੀ ਪੜ੍ਹੋ: ਚਾਹ ਦੇ ਸ਼ੌਕੀਨ ਸਾਵਧਾਨ! ਖੰਡ ਦੀ ਬਜਾਏ ਪੀਓ ਗੁੜ ਵਾਲੀ ਚਾਹ, ਤਰੋਤਾਜ਼ਾ ਵੀ ਰਹੋਗੇ ਤੇ ਸਿਹਤ ਦੀ ਵੀ ਹੋਏਗੀ ਕਾਇਆ ਕਲਪ


ਇਸ ਦੇ ਨਾਲ ਹੀ ਇਹ ਦਿਮਾਗ ਦੀ ਸੋਚਣ ਦੀ ਤਾਕਤ ਵੀ ਵਧਾਉਂਦਾ ਹੈ। ਇਹ ਥਾਇਰਾਇਡ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ। ਸਵੇਰੇ ਖਾਲੀ ਪੇਟ ਅਖਰੋਟ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਕੁਝ ਪ੍ਰਭਾਵਸ਼ਾਲੀ ਫਾਇਦਿਆਂ ਬਾਰੇ:-


ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਫਾਇਦੇ ਹੁੰਦੇ ਹਨ। ਅਖਰੋਟ ਦੇ ਸੇਵਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਭਾਰ ਘਟਾਉਣ 'ਚ ਵੀ ਫਾਇਦਾ ਹੋਵੇਗਾ।


ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਫਾਇਦੇ:-


ਕੈਂਸਰ ਦੇ ਖਤਰੇ ਨੂੰ ਘਟਾਓ
ਅਖਰੋਟ ਦੇ ਸੇਵਨ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਪ੍ਰੋਸਟੇਟ ਕੈਂਸਰ, ਕੋਲੋਰੈਕਟਲ ਕੈਂਸਰ, ਬ੍ਰੈਸਟ ਕੈਂਸਰ (Prostate Cancer, Colorectal Cancer, Breast Cancer) ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅਖਰੋਟ ਵਿੱਚ ਪਾਏ ਜਾਣ ਵਾਲੇ ਪੌਲੀਫੇਨੋਲ ਇਲਾਗਿਟਾਨਿਨ ਪਾਏ ਜਾਂਦੇ ਹਨ ਜੋ ਤੁਹਾਨੂੰ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।


ਹੱਡੀਆਂ ਨੂੰ ਰੱਖਦਾ ਮਜ਼ਬੂਤ
ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਨੂੰ ਵਧਾਇਆ ਜਾ ਸਕਦਾ ਹੈ। ਇਸ 'ਚ ਮੌਜੂਦ ਅਲਫਾ-ਲਿਨੋਲੇਨਿਕ ਐਸਿਡ (Alpha-Linolenic Acid) ਹੱਡੀਆਂ ਦੀ ਮਜ਼ਬੂਤੀ ਵਧਾ ਸਕਦਾ ਹੈ।


ਭਾਰ ਘਟਾਓਣ ;ਚ ਫਾਇਦੇਮੰਦ
ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਸਰੀਰ ਦੇ ਵਧਦੇ ਭਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਪ੍ਰੋਟੀਨ (Protein) ਦੀ ਜ਼ਿਆਦਾ ਮਾਤਰਾ ਭਾਰ ਨੂੰ ਘੱਟ ਕਰਦੀ ਹੈ। ਇਸ ਦੇ ਨਾਲ ਹੀ ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਦੀ ਹੈ।


ਦਿਲ ਨੂੰ ਰੱਖੇ ਸਿਹਤਮੰਦ
ਅਖਰੋਟ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ (Bad Cholesterol) ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਜਿਸ ਨਾਲ ਤੁਹਾਡਾ ਵਧਦਾ ਭਾਰ ਘੱਟ ਹੋ ਸਕਦਾ ਹੈ।


ਸ਼ੂਗਰ ਕੰਟਰੋਲ
ਸਵੇਰੇ ਖਾਲੀ ਪੇਟ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖਾਸ ਤੌਰ 'ਤੇ ਇਸ ਦੇ ਸੇਵਨ ਨਾਲ ਤੁਸੀਂ ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਦੇ ਹੋ।


ਇਹ ਵੀ ਪੜ੍ਹੋ: ਪਤਲੇ ਹੋਣ ਦੇ ਚੱਕਰ 'ਚ ਡਾਈਟ 'ਚੋਂ ਇਕਦਮ ਨਾ ਘਟਾਓ ਫੈਟ, ਫਾਇਦੇ ਦੀ ਥਾਂ ਝੱਲਣਾ ਪੈ ਸਕਦਾ ਨੁਕਸਾਨ