ਮੁੰਬਈ: ਮੁੰਬਈ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨਾਲ ਕੰਗਣਾ ਦੀ ਫਿਰ ਟੱਕਰ ਹੋਵੇਗੀ। ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਡੇਲ ਨੂੰ ਸੰਮਨ ਜਾਰੀ ਕਰ ਅਗਲੇ ਹਫਤੇ ਆਪਣੇ ਬਿਆਨ ਦਰਜ ਕਰਾਉਣ ਲਈ ਕਿਹਾ ਹੈ। ਇਸ 'ਤੇ ਕੰਗਨਾ ਰਣੌਤ ਨੇ ਟਵੀਟ ਰਾਹੀਂ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ, ਬਹੁਤ ਯਾਦ ਆਉਂਦੀ ਹੈ, ਕੋਈ ਗੱਲ ਨਹੀਂ ਜਲਦ ਆਵਾਂਗੀ।





ਕੰਗਨਾ ਰਣੌਤ ਖਿਲਾਫ ਦਰਜ ਮਾਮਲੇ ਕਾਰਨ ਮੁੰਬਈ ਪੁਲਿਸ ਨੇ ਉਸ ਨੂੰ ਸੰਮਨ ਭੇਜਿਆ ਹੈ। ਬਾਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਤੇ ਫਿੱਟਨਸ ਟ੍ਰੇਨਰ ਮੁੰਨਵਰ ਅਲੀ ਸੈਯਦ ਨੇ ਕੰਗਨਾ ਖਿਲਾਫ਼ ਸ਼ਿਕਾਇਤ ਦਰਜ ਕਰਾਈ ਸੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੰਗਨਾ ਆਪਣੇ ਟਵੀਟਸ ਰਾਹੀਂ ਬਾਲੀਵੁੱਡ ਨੂੰ 'ਪਰਿਵਾਰਵਾਦ ਦਾ ਕੇਂਦਰ' ਤੇ ਪੱਖਪਾਤੀ ਕਹਿ ਕੇ ਉਸ ਦੀ ਛਵੀ ਖਰਾਬ ਕਰ ਰਹੀ ਹੈ।


ਪੰਜਾਬ 'ਚ ਖੇਤੀ ਬਿੱਲ ਕਿੰਨੇ ਕੁ ਹੋਣਗੇ ਅਸਰਦਾਰ, ਇਸ ਰਿਪੋਰਟ ਜ਼ਰੀਏ ਸਮਝੋ


ਇਸ ਤੋਂ ਬਾਅਦ ਬਾਂਦਰਾ ਦੀ ਮੈਜਿਸਟ੍ਰੇਟ ਅਦਾਲਤ ਨੇ ਪੁਲਿਸ ਨੂੰ ਦਰਜ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਸੀ। ਪੁਲਿਸ ਨੇ ਕੰਗਨਾ ਤੇ ਉਸ ਦੀ ਭੈਣ ਰੰਗੋਲੀ ਖਿਲਾਫ਼ IPC ਦੀ ਧਾਰਾ 153 A ,295 A , 124 A ਤੇ 34 ਦੇ ਤਹਿਤ FIR ਦਰਜ ਕੀਤੀ ਹੈ। ਹੁਣ ਕੰਗਨਾ ਤੇ ਰੰਗੋਲੀ ਨੂੰ ਸੰਮਨ ਭੇਜ ਅਗਲੇ ਹਫਤੇ ਬਿਆਨ ਦਰਜ ਕਰਾਉਣ ਲਈ ਬੁਲਾਇਆ ਗਿਆ ਹੈ। ਕੰਗਨਾ ਨੇ ਜਿਸ ਦੇ ਜਵਾਬ 'ਚ ਟਵੀਟ ਕੀਤਾ, ਕਿ ਉਹ ਜਲਦ ਆਏਗੀ।


ਦੂਜੇ ਪਾਸੇ ਕੰਗਨਾ ਰਣੌਤ ਇਨ੍ਹੀਂ ਦਿਨੀਂ ਹਿਮਾਚਲ ਵਿਖੇ ਆਪਣੇ ਰਿਸ਼ਤੇਦਾਰ ਦੇ ਵਿਆਹ ਦਾ ਜਸ਼ਨ ਮਨ੍ਹਾ ਰਹੀ ਹੈ ਜਿਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲਦੀਆਂ ਹਨ।


ਵਿਧਾਨ ਸਭਾ 'ਚ ਬਿੱਲ ਲਿਆ ਕੇ ਕੈਪਟਨ ਨੇ ਇਸ ਤਰ੍ਹਾਂ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਪੜ੍ਹੋ ਪੂਰੀ ਰਿਪੋਰਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ