ਚੰਡੀਗੜ੍ਹ: ਪੰਜਾਬੀ ਕਲਾਕਾਰ ਬਹੁਤ ਘੱਟ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਹਨ ਪਰ ਜਿਹੜੇ ਆਪਣੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਵਾਂਗ ਰੱਖਦੇ ਹਨ, ਉਹ ਸਭ ਖਾਸ ਚੀਜ਼ਾਂ ਆਪਣੇ ਫੈਨਸ ਨਾਲ ਸ਼ੇਅਰ ਕਰਦੇ ਹਨ। ਹੁਣ ਬੀ ਪ੍ਰਾਕ ਨੇ ਆਪਣੀ ਜ਼ਿੰਦਗੀ ਦਾ ਖਾਸ ਪਲ ਸਭ ਨਾਲ ਸਾਂਝਾ ਕੀਤਾ ਹੈ।

ਬੀ ਪ੍ਰਾਕ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਨਿੱਕੇ ਮਹਿਮਾਨ ਦੀ ਐਂਟਰੀ ਹੋਣੇ ਵਾਲੀ ਹੈ।  ਬੀ ਪ੍ਰਾਕ ਨੇ ਆਪਣੀ ਘਰਵਾਲੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਇਹ ਖੁਸ਼ ਖ਼ਬਰੀ ਸਭ ਨੂੰ ਸੁਣਾਈ ਹੈ। ਤਸਵੀਰਾਂ 'ਚ ਉਸ ਖਾਸ ਪਲ ਦਾ ਸੈਲੀਬ੍ਰੇਸ਼ਨ ਸਾਫ ਦਿੱਖ ਰਿਹਾ ਹੈ।

ਦਿਲਜੀਤ ਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ, ਕਾਂਗਰਸੀਆਂ ਨੇ ਖ਼ਾਲਿਸਤਾਨ ਦੇ ਮੁੱਦੇ 'ਤੇ ਘੇਰਿਆ

ਦੱਸ ਦਈਏ ਕਿ ਪਿੱਛੇ ਜਿਹੇ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਤੇ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਤੇ ਟੀਵੀ ਅਦਾਕਾਰ ਮਾਨਸੀ ਸ਼ਰਮਾ ਵੀ ਮੰਮੀ ਪਾਪਾ ਬਣੇ ਹਨ। ਉਨ੍ਹਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ