ਮਿਜ਼ੋਰਮ 'ਚ ਬੁੱਧਵਾਰ ਸਵੇਰ ਅੱਠ ਵੱਜ ਕੇ ਦੋ ਮਿੰਟ 'ਤੇ ਇਕ ਵਾਰ ਫਿਰ ਤੋਂ ਭੂਚਾਲ ਦੇ ਝਟਕੇ ਮਹਿੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੌਲੌਜੀ ਮੁਤਾਬਕ ਚੰਪਈ ਦੇ 31 ਕਿਲੋਮੀਟਰ ਦੱਖਣ-ਦੱਖਣ-ਪੱਛਮ 'ਚ ਰਿਕਟਰ ਸਕੇਲ 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਪਿਛਲੇ 64 ਘੰਟਿਆਂ 'ਚ ਇਸ ਪਹਾੜੀ ਸੂਬੇ 'ਚ ਇਹ ਚੌਥਾ ਭੂਚਾਲ ਹੈ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ ਮਿਜ਼ੋਰਮ 'ਚ ਮੰਗਲਵਾਰ ਰਾਤ 7 ਵੱਜ ਕੇ 17 ਮਿੰਟ 'ਤੇ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.7 ਮਾਪੀ ਗਈ। ਇਹ ਭੂਚਾਲ ਮਿਜ਼ੋਰਮ 'ਚ ਮਿਆਂਮਾਰ ਦੇ ਨੇੜਲੇ ਜ਼ਿਲ੍ਹੇ ਲੁੰਗਲੇਈ 'ਚ ਆਇਆ।
ਉਸ ਤੋਂ ਪਹਿਲਾਂ ਸੋਮਵਾਰ ਪੂਰਬੀ ਮਿਜ਼ੋਰਮ ਦੇ ਚੰਫਈ ਇਲਾਕੇ 'ਚ ਅਤੇ ਮਿਆਂਮਾਰ ਦੇ ਨੇੜਲੇ ਹੋਰ ਪੂਰਬ ਉੱਤਰ ਦੇ ਸੂਬਿਆਂ 'ਚ 5.5 ਤੀਬਰਤਾ ਦਾ ਭੂਚਾਲ ਆਇਆ ਸੀ ਜਸ ਕਾਰਨ ਇਮਾਰਤਾਂ ਤੇ ਮਹੱਤਵਪੂਰਨ ਸਥਾਨਾਂ ਸਮੇਤ 31 ਢਾਂਚੇ ਨੁਕਸਾਨੇ ਗਏ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਡੀਓਐਨਈਆਰ ਮੰਤਰੀ ਜਤੇਂਦਰ ਸਿੰਘ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਸੀ ਅਤੇ ਕੇਂਦਰ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਸੀ।
ਇਹ ਵੀ ਪੜ੍ਹੋ:
ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ, ਸਵਾ ਲੱਖ ਲੋਕਾਂ ਦੀ ਮੌਤ
WHO ਦੀ ਚਿੰਤਾ ਵਧੀ, ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਦੱਸੀ ਵਜ੍ਹਾ
ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ