ਚੰਡੀਗੜ੍ਹ: ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਸਟੇਜ ਨਾਲ ਲਗਾਅ ਰੱਖਣ ਵਾਲਾ ਬਰਨਾਲੇ ਜ਼ਿਲ੍ਹਾ ਦਾ ਨੌਜਵਾਨ ਮਨਿੰਦਰ ਸਿੰਘ ਅੱਜ ਆਪਣੀ ਨਵੇਂ ਗੀਤ ਨਾਲ ਪੂਰੇ ਪੰਜਾਬ ਵਿੱਚ ਛਾ ਰਿਹਾ ਹੈ। ਗਣਿਆਂ ਵਿੱਚ ਹਥਿਆਰਬੰਦ ਸਭਿਆਚਾਰ ਤੋਂ ਹਟਕੇ ਉਸ ਵੱਲੋਂ ਗਾਇਆ ਰੋਮਾਂਟਿਕ ਗੀਤ ‘’ਨਾਂਹ ਨਾ ਕਰੀਂ’’ ਸਰੋਤਿਆਂ ਦੇ ਮਨਾਂ ਕੀਲ ਰਿਹਾ ਹੈ। ਇਹ ਗੀਤ ਪਿਛਲੇ ਦਿਨ 24 ਸਤੰਬਰ ਨੂੰ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਤੇ ਆਉਣ ਤੋਂ ਬਾਅਦ ਹੀ ਇਹ ਗੀਤ ਲੋਕਾਂ ਦੇ ਦਿਲਾਂ ਦੀ ਧੜਕਣ ਬਣਨ ਲੱਗਾ। ਗੀਤ ਨੂੰ ਸੋਸ਼ਲ ਮੀਡੀਆ ਪਲੇਟ ਫਾਰਮ ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। 



ਇਹ ਗੀਤ ਮਨਿੰਦਰ ਨੇ ਬਹੁਤ ਰੂਹ ਤੇ ਦਿਲਕਸ਼ ਅੰਦਾਜ਼ ਨਾਲ ਗਾਇਆ ਹੈ। ਗੀਤ ਦੇ ਹਰੇਕ ਸਤਰ ਸੁਣ ਕੇ ਵੱਖਰਾ ਹੀ ਅੰਨਦ ਆਉਂਦਾ ਹੈ। ਇਸ ਗਾਣ ਤੇ ਬੋਲ ਅਤੇ ਰਚਣਾ ਖੁਦ ਮਨਿਦਰ ਨੇ ਹੀ ਤਿਆਰ ਕੀਤੇ ਹਨ। ਇਹ ਵੀਡੀਓ ਸੌਗ ਬਹੁਤ ਹੀ ਸੋਹਣੇ ਤੇ ਸੰਜੀਦਗੀ ਨਾਲ ਬਣਾਇਆ ਹੈ। ਹਰੇਕ ਪੱਖੋਂ ਪਰਪੱਕ ਇਹ ਗੀਤ ਕਲਾਕਾਰੀ ਦਾ ਉੱਚਤਮ ਨਮੂਨੇ ਨੂੰ ਪੇਸ਼ ਕਰਦਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਰੋਤਿਆਂ ਵੱਲੋਂ ਇਸ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। 


ਨਵਾਂ ਗੀਤ ‘’ਨਾਂਹ ਨਾ ਕਰੀਂ’’ਗੀਤ 


ਗਾਇਕ ਮਨਿੰਦਰ ਨੇ ਦੱਸਿਆ ਕਿ ਗੀਤ ਦੇ ਰਿਲੀਜ ਹੋਣ ਤੋਂ ਬਾਅਦ ਉਸਨੂੰ ਲਗਾਤਾਰ ਫੋਨ ਆ ਰਹੇ ਹਨ। ਉਸਦੀ ਹੌਂਸਲਾ ਅਫਜ਼ਾਈ ਦੇ ਨਾਲ ਉਸਨੂੰ ਪਿਆਰ ਦੇ ਕੇ ਮਾਣ ਬਖਸ਼ ਰਹੇ ਹਨ। ਇਸ ਤੋਂ ਬਾਅਦ ਉਹ ਜਲਦ ਹੀ ਚੰਗੇ ਵਿਸ਼ਿਆਂ ਨੂੰ ਲੈ ਕੇ ਨਵੇਂ ਗੀਤ ਲੈ ਕੇ ਆਵੇਗਾ। 


ਗਾਇਕੀ ਵੱਲ ਰੁਝਾਨ


ਕਾਲਜ ਪਾਸ ਕਰਨ ਤੋਂ ਬਾਅਦ ਉਸਨੂੰ ਟੈਲੀਕੌਮ ਕੰਪਨੀ ਵਿੱਚ ਨੌਕਰੀ ਮਿਲ ਗਈ। ਨੌਕਰੀ ਕਰਦੇ ਹੋਏ ਇਕ ਵਾਰ ਰਾਜਪੁਰੇ ਸਿਖਲ਼ਾਈ ਲੱਗੀ। ਉਥੇ ਵਿਜੈ ਕਾਰਗਿਲ ਦਿਵਸ ਸਮਾਰੋਹ ਵਿੱਚ ਪਹਿਲੀ ਵਾਰੀ ਸੁਰਜੀਤ ਪਾਤਰ ਸਾਬ ਦੀ ਕਵਿਤਾ"ਮੈਂ ਰਾਹਾਂ ਤੇ ਨਹੀਂ ਤੁਰਦਾ" ਸੁਣਾਈ ਤਾਂ ਏਨਾ ਜਿਆਦਾ ਪਿਆਰ ਤੇ ਹੋਂਸਲਾ ਮਿਲਿਆ ਕੇ ਜਿੰਦਗੀ ਦੇ ਰਸਤੇ ਹੀ ਬਦਲ ਗਏ। ਏਥੋਂ ਹੀ ਕਵਿਤਾਵਾਂ ਲਿਖਣ ਤੇ ਪੜ੍ਹਨ ਦਾ ਸ਼ੌਂਕ ਪਾ ਗਿਆ। ਅਤੇ ਨਾਲ ਹੀ ਗਟਾਰ ਬਜਾਉਣੀ ਅਤੇ ਗਾਉਣਾ ਸ਼ੁਰੂ ਕੀਤਾ। 


ਕਈ ਗੁਣਾਂ ਦਾ ਧਨੀ


ਸਕੂਲ ਵਿਚ ਹੋਣ ਵਾਲੇ ਵੇਖੋ ਵੱਖਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਿਹਾ ਨੌਜਵਾਨ ਕਰਦਾ ਰਿਹਾ। ਕਾਲਜ ਵਿੱਚ ਵੀ ਭੰਗੜਾ ਟੀਮ ਦਾ ਮੈਂਬਰ ਰਿਹਾ। ਕਾਲਜ਼ ਵਿੱਚ ਹੋਣ ਵਾਲੇ ਸੱਭਿਆਚਰਕ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕੀਤਾ ਤੇ ਵੱਖਰੀ ਪਹਿਚਾਣ ਬਣਾਈ। 



ਪਹਿਲਾਂ ਸ਼ੇਅਰ ਲਿਖਣੇ ਸ਼ੁਰੁ ਕੀਤੇ, ਫੇਰ ਕਵਿਤਾਵਾਂ , ਮਿੰਨੀ ਕਹਾਣੀਆਂ, ਫੇਰ ਗੀਤਾਂ ਵੱਲ ਰੁਝਾਨ ਹੋ ਗਿਆ। ਪਹਿਲੀ ਕਵਿਤਾ ਮਾਂ ਮੈਗਜ਼ੀਨ ਅੱਧੀ ਸਾਂਝ ਵਿੱਚ ਪ੍ਰਕਾਸ਼ਿਤ ਹੋਈ। ਲਿਖੀਆਂ ਕੁੱਝ ਮਿੰਨੀ ਕਹਾਣੀਆਂ ਅਖ਼ਬਾਰਾਂ ਦਾ ਹਿੱਸਾ ਵੀ ਬਣੀਆਂ ਜਿਵੇਂ ਆਖਰੀ, ਵਣ, ਜਾਦੂ ਦੀ ਡੱਬੀ ਦੀ ਗੁਲਾਮੀ। 
ਪਹਿਲਾ ਲਿਖਿਆ ਉਦਾਗੀ ਸੌਂਗ 'ਵੰਗ' ਗਾਇਕ ਪ੍ਰਿੰਜਾ ਨੇ ਗਾਇਆ।




ਪਹਿਲਾ ਕਵਰ ਸੌਂਗ ‘ਨਾਨਕ ਦਾ ਪੁੱਤ’


ਉਸਤੋਂ ਬਾਅਦ ਕਿਸਾਨੀ ਅੰਦੋਲਨ ਦੇ ਲਿਖਿਆ ਸੌਂਗ 'ਲਲਕਾਰ ਪੰਜਾਬ ਦੀ' ਪਿੰਜਾ (Prinja)ਦੇ ਨਾਲ ਮਿਲ ਕੇ ਇਕੱਠੇ ਗਾਇਆ। 




ਮਨਿੰਦਰ ਨੇ ਦੱਸਿਆ ਕਿ ਨਾਟਕ "ਉਸ ਨੂੰ ਕਹੀਂ" ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਰੰਗਮੰਚ ਉੱਤੇ ਹਾਜ਼ਰੀ ਲਵਾਈ। ਗਾਇਕੀ ਦੇ ਗੁਰ ਉਸਤਾਦ ਸ਼੍ਰੀ ਵਿਕਾਸ ਸ਼ਰਮਾ ਜੀ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਉਮੀਦ ਹੈ ਕੇ ਪਹਿਲੀ ਕੋਸ਼ਿਸ਼ ਸਰੋਤਿਆਂ ਨੂੰ ਪਸੰਦ ਆਵੇਗੀ ਤੇ ਅੱਗੇ ਵੀ ਹੈ ਚੰਗਾ ਕਨਟੈਂਟ ਸ਼ਰੋਤਿਆਂ ਅੱਗੇ ਪੇਸ਼ ਕਰਨ ਦੀ ਕੋਸ਼ਿਸ ਕਰਦਾ ਰਹਾਂਗਾ।