ਮੁੰਬਈ: ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਕਾਫੀ ਸਮੇਂ ਤੋਂ ਮੁੰਬਈ ਦੀ ਚਕਾਚੌਂਦ ਤੋਂ ਦੂਰ ਆਪਣੇ ਜੱਦੀ ਘਰ Budhana ਵਿਖੇ ਸਮੇਂ ਬਿਤਾ ਰਹੇ ਸੀ। ਹੁਣ ਆਖਰ ਨਵਾਜ਼ ਦੀ ਮੁੰਬਈ ਵਾਪਸੀ ਹੋਣ ਜਾ ਰਹੀ ਹੈ। ਕਰੀਬ 6 ਮਹੀਨਿਆਂ ਬਾਅਦ ਨਵਾਜ਼ੂਦੀਨ ਸਿਦੀਕੀ ਮੁੰਬਈ ਦਾ ਚਿਹਰਾ ਵੇਖਗੇ।

ਨਵਾਜ਼ ਨੇ ਕਿਹਾ ਕਿ ਮੁੰਬਈ ਨੇ ਮੈਨੂੰ ਸਭ ਕੁਝ ਦਿੱਤਾ ਤੇ ਹਾਂ ਉਹ ਮੇਰਾ ਘਰ ਹੈ। ਮੈਂ 6 ਜੁਲਾਈ ਨੂੰ 6 ਮਹੀਨਿਆਂ ਬਾਅਦ ਮੁੰਬਈ ਆ ਰਿਹਾ ਹਾਂ। ਮੈਨੂੰ ਇਸ ਸ਼ਹਿਰ ਨਾਲ ਪਿਆਰ ਹੈ, ਉਸੇ ਤਰ੍ਹਾਂ ਹੀ ਜਿਵੇਂ ਮੇਰੇ ਜੱਦੀ ਸਥਾਨ Budhana ਨਾਲ ਹੈ ਜਿੱਥੇ ਮੈਂ ਵੱਡਾ ਹੋਇਆ।"

ਇਸ 6 ਮਹੀਨਿਆਂ 'ਚ ਨਵਾਜ਼ ਨੇ ਆਪਣੇ ਕੰਮ ਤੋਂ ਦੂਰੀ ਬਣਾਈ ਹੋਈ ਸੀ। ਉਸ ਤੋਂ ਪਹਿਲਾ ਪਿੱਛਲੇ ਸਾਲ ਲੌਕਡਾਊਨ ਦੌਰਾਨ ਵੀ ਅਦਾਕਾਰ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਸੀ। ਨਵਾਜ਼ ਨੇ ਆਪਣੇ ਪਿੰਡ ਖੇਤੀ ਵੀ ਕੀਤੀ।

ਇਨ੍ਹਾਂ 6 ਮਹੀਨਿਆਂ ਵਿੱਚ ਵੀ ਨਵਾਜ਼ ਨੇ ਆਪਣੇ ਪਰਿਵਾਰ, ਪਿੰਡ ਦੇ ਲੋਕਾਂ ਤੇ ਖੇਤਾਂ ਨੂੰ ਹੀ ਸਮਾਂ ਦਿੱਤਾ। ਨਵਾਜ਼ ਦਾ ਖਿਆਲ ਹੈ ਕਿ ਖੇਤੀ ਤੇ ਸਬਜ਼ੀਆਂ ਉਗਾਉਣੀਆਂ ਐਕਟਿੰਗ ਵਾਂਗ ਕ੍ਰਿਏਟਿਵ ਕੰਮ ਹੈ। ਹੁਣ ਨਵਾਜ਼ ਪਰਸਨਲ ਲਾਈਫ 'ਚ ਸਮਾਂ ਦੇਣ ਤੋਂ ਬਾਅਦ ਪ੍ਰੋਫੈਸ਼ਨਲ ਲਾਈਫ 'ਚ ਫੋਕਸ ਕਰਨਗੇ।