ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰੋਕੋਟਿਕਸ ਬਿਊਰੋ (NCB)ਕਾਫੀ ਐਕਟਿਵ ਹੋ ਗਿਆ ਹੈ। NCB ਜਾਂਚ ਦੌਰਾਨ ਸੁਸ਼ਾਂਤ ਸਿੰਘ ਕੇਸ 'ਚ ਮੁੱਖ ਮੁਲਜ਼ਮ ਰਿਆ ਚਕ੍ਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੇ ਡਰੱਗ ਡੀਲਰ ਨਾਲ ਕਨੈਕਸ਼ਨ ਮਿਲੇ ਹਨ। ਇਸ ਦਰਮਿਆਨ ਜਾਂਚ ਪੜਤਾਲ ਲਈ NCB ਦੀ ਟੀਮ ਸਵੇਰੇ ਹੀ ਰਿਆ ਦੇ ਘਰ ਪਹੁੰਚ ਗਈ।


ਇਸ ਦੇ ਨਾਲ ਹੀ ਦਿੱਲੀ ਤੋਂ ਵੀ ਇਕ NCB ਦੀ ਟੀਮ ਰਿਆ ਦੇ ਘਰ ਪਹੁੰਚੀ। NCB ਦੀ ਇਸ ਟੀਮ ਨਾਲ ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਵੀ ਹਨ। ਕਿਹਾ ਕਿਹਾ ਜਾ ਰਿਹਾ ਕਿ ਰਿਆ ਦੇ ਘਰ 'ਤੇ ਵੱਡਾ ਸਰਚ ਆਪ੍ਰੇਸ਼ਨ ਚੱਲਣ ਵਾਲਾ ਹੈ। ਉੱਥੇ ਹੀ ਕੇਪੀਐਸ ਮਲਹੋਤਰਾ ਨੇ ਕਿਹਾ ਕਿ ਉਹ ਜਾਂਚ ਪ੍ਰਕਿਰਿਆ ਪੂਰੀ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਰਿਆ ਦੇ ਘਰ ਅਤੇ ਸੈਮੂਅਲ ਮਿਰਾਂਡਾ ਦੇ ਘਰ ਇਹ ਪ੍ਰਕਿਰਿਆ ਪੂਰੀ ਕਰਨ ਲਈ ਆਏ ਹਨ।


ਰਿਆ ਅਤੇ ਸ਼ੌਵਿਕ ਦੇ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਕਿ ਰਿਆ ਸ਼ੌਵਿਕ ਨਾਲ ਡਰੱਗ ਮੰਗਣ ਬਾਰੇ ਗੱਲ ਕਰ ਰਹੀ ਹੈ। ਏਬੀਪੀ ਨਿਊਜ਼ ਨੂੰ 15 ਮਾਰਚ, 2020 ਦੀ ਵਟਸਐਪ ਚੈਟ ਹੱਥ ਲੱਗੀ। ਇਸ ਚੈਟ 'ਚ ਰਿਆ ਆਪਣੇ ਭਰਾ ਤੋਂ ਡਰੱਗ ਦੀ ਮੰਗ ਕਰ ਰਹੀ ਹੈ। ਰਿਆ ਇਸ 'ਚ ਕਿਸੇ ਤੀਜੇ ਸ਼ਖ਼ਸ ਦਾ ਜ਼ਿਕਰ ਕਰ ਰਹੀ ਹੈ। ਰਿਆ ਕਹਿ ਰਹੀ ਹੈ ਕਿ 'ਉਹ ਦਿਨ 'ਚ ਚਾਰ ਪੀਂਦਾ ਹੈ। ਇਸ ਲਈ ਉਸ ਹਿਸਾਬ ਨਾਲ ਪਲਾਨ ਕਰਨਾ। ਫਿਰ ਸ਼ੌਵਿਕ ਬੋਲਦਾ ਹੈ, ਔਰ ਬਡ, ਕੀ ਉਸ ਨੂੰ ਚਾਹੀਦਾ ਹੈ? ਰਿਆ ਕਹਿੰਦੀ ਹੈ, ਹਾਂ, ਬਡ ਵੀ। ਸ਼ੌਵਿਕ ਕਹਿੰਦੇ ਹਨ ਕਿ ਅਸੀਂ 5 ਗ੍ਰਾਮ ਬਡ ਲਾ ਸਕਦੇ ਹਾਂ। ਇਸ 'ਚ 20 ਸਿਗਰੇਟ ਬਣ ਸਕਦੀਆਂ ਹਨ।'


LAC 'ਤੇ ਤਣਾਅ ਦੌਰਾਨ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ


ਜੰਮੂ-ਕਸ਼ਮੀਰ: ਬਾਰਾਮੁਲਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਪੂਰਾ ਇਲਾਕਾ ਸੀਲ


NCB ਨੇ ਸ਼ੋਵਿਕ ਚਕ੍ਰਵਰਤੀ ਦੇ ਵਟਸਐਪ ਚੈਟ ਤੋਂ ਜੈਦ ਵਿਲਾਤਰਾ ਨਾਂਅ ਦੇ ਡਰੱਗ ਡੀਲਰ ਦਾ ਪਤਾ ਲੱਗਾ ਹੈ। ਜੈਦ ਤੋਂ ਪੁੱਛਗਿਛ ਤੋਂ ਬਾਅਦ NCB ਨੇ ਅਬਦੁਲ ਬਾਸਿਤ ਪਰਿਹਾਰ ਅੱਬਾਸ ਅਤੇ ਕਰਨ ਗ੍ਰਿਫ਼ਤਾਰ ਕੀਤਾ। NCB ਨੇ ਵੀਰਵਾਰ ਜੈਦ ਵਿਲਾਤਰਾ ਨੂੰ ਕੋਰਟ 'ਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ 7 ਦਿਨ ਦੀ NCB ਦੀ ਕਸਟਡੀ 'ਚ ਭੇਜ ਦਿੱਤਾ ਗਿਆ ਹੈ।


ਕੋਰੋਨਾ ਵਾਇਰਸ: ਇਕ ਦਿਨ 'ਚ 2.86 ਲੱਖ ਨਵੇਂ ਕੇਸ, 6,000 ਦੇ ਕਰੀਬ ਮੌਤਾਂ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ