ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਕੌਮਾਂਤਰੀ ਪੱਧਰ 'ਤੇ ਹੁਣ ਕੁੱਲ ਦੋ ਕਰੋੜ, 64 ਲੱਖ, 56 ਹਜ਼ਾਰ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ 8 ਲੱਖ, 72 ਹਜ਼ਾਰ, 492 ਲੋਕਾਂ ਨੇ ਆਪਣੀ ਜਾਨ ਗਵਾਈ। ਰਾਹਤ ਦੀ ਗੱਲ ਇਹ ਹੈ ਕਿ ਕੁੱਲ ਅੰਕੜੇ 'ਚੋਂ ਇਕ ਕਰੋੜ, 86 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ 'ਚ 69 ਲੱਖ, 38 ਹਜ਼ਾਰ ਐਕਟਿਵ ਕੇਸ ਹਨ।
ਕੋਰੋਨਾ ਨਾਲ ਪ੍ਰਭਾਵਿਤ ਮੁਲਕਾਂ ਦੀ ਸੂਚੀ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 63 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 44 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਾਜ਼ੀਲ 'ਚ 24 ਘੰਟੇ 'ਚ 44 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਨੀਂ ਦਿਨੀਂ ਸਭ ਤੋਂ ਵੱਧ ਕੇਸ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ।
ਵੱਖ-ਵੱਖ ਦੇਸ਼ਾਂ ਚ ਅੰਕੜੇ:
ਅਮਰੀਕਾ: ਕੇਸ - 6,334,845, ਮੌਤਾਂ - 191,046
ਬ੍ਰਾਜ਼ੀਲ: ਕੇਸ - 4,046,150, ਮੌਤਾਂ - 124,729
ਭਾਰਤ: ਕੇਸ- 3,933,124, ਮੌਤਾਂ- 68,569
ਰੂਸ: ਕੇਸ - 1,009,995, ਮੌਤਾਂ - 17,528
ਪੇਰੂ: ਕੇਸ - 670,145, ਮੌਤਾਂ - 29,405
ਕੋਲੰਬੀਆ: ਕੇਸ - 641,574, ਮੌਤਾਂ - 20,618
ਦੱਖਣੀ ਅਫਰੀਕਾ: ਕੇਸ - 633,015, ਮੌਤਾਂ - 14,563
ਮੈਕਸੀਕੋ: ਕੇਸ - 610,957, ਮੌਤਾਂ - 65,816
ਸਪੇਨ: ਕੇਸ - 488,513, ਮੌਤਾਂ - 29,234
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ