ਅਮੈਲੀਆ ਪੰਜਾਬੀ ਦੀ ਰਿਪੋਰਟ


Neeru Bajwa Hollywood Movie: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਮੇਹਨਤ ਤੇ ਟੈਲੇਂਟ ਨਾਲ ਹਾਲੀਵੁੱਡ ਤੱਕ ਪਛਾਣ ਬਣਾਈ ਹੈ। ਜੀ ਹਾਂ, ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਹੌਰਰ ਯਾਨਿ ਡਰਾਉਣੀ ਫਿਲਮ 'ਇਟ ਲਿਵਜ਼ ਇਨਸਾਈਡ' 'ਚ ਐਕਟਿੰਗ ਕਰਦੀ ਨਜ਼ਰ ਆਵੇਗੀ।


ਇਹ ਵੀ ਪੜ੍ਹੋ: ਘੜੀਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਨੇ ਖਾਸ ਅੰਦਾਜ਼ 'ਚ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ, ਘੜੀਆਂ 'ਤੇ ਨਜ਼ਰ ਆਏਗੀ ਸਿੱਧੂ ਦੀ ਫੋਟੋ


ਹੁਣ ਨੀਰੂ ਦੀ ਪਹਿਲੀ ਹਾਲੀਵੁੱਡ ਫਿਲਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਨੀਰੂ ਬਾਜਵਾ ਨੇ ਆਪਣੀ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। 'ਇਟ ਲਿਵਜ਼ ਇਨਸਾਈਡ' 22 ਸਤੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਨੀਰੂ ਨੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਤੁਸੀਂ ਬੁਰਾਈ ਨੂੰ ਖੁਦ ਨਹੀਂ ਚੁਣ ਸਕਦੇ, ਇਹ ਤੁਹਾਡੇ ਅੰਦਰ ਹੀ ਰਹਿੰਦੀ ਹੈ। ਮੇਗਨ ਸੂਰੀ ਤੇ ਨੀਰੂ ਬਾਜਵਾ ਸਟਾਰਰ 'ਇਟ ਲਿਵਜ਼ ਇਨਸਾਈਡ' 22 ਸਤੰਵਰ ਨੂੰ ਸਿਨੇਮਾਘਰਾਂ 'ਚ।' ਦੇਖੋ ਨੀਰੂ ਦੀ ਪੋਸਟ;









ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੋਣ ਦੇ ਨਾਲ ਨਾਲ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਵੀ ਇੱਕ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਨਜ਼ਰ ਆਈ ਸੀ। ਉਹ ਫਿਲਮ 'ਚ ਰਾਬੀਆ ਦੇ ਕਿਰਦਾਰ 'ਚ ਨਜ਼ਰ ਆਈ ਸੀ। ਉਸ ਨੇ ਆਪਣੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਫਿਲਮ ਪੰਜਾਬੀ ਸਿਨੇਮਾ ਦੀਆਂ ਹੁਣ ਤੱਕ ਦੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਮੰਨੀ ਗਈ ਹੈ। ਇਸ ਫਿਲਮ ਦੀ ਸ਼ਲਾਘਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਰ ਚੁੱਕੇ ਹਨ।


ਇਹ ਵੀ ਪੜ੍ਹੋ: ਤਾਰਾ ਸਿੰਘ ਕਿਸ ਦੀ ਕਬਰ 'ਤੇ ਰੋ ਰਿਹਾ ਹੈ, ਅਮੀਸ਼ਾ ਪਟੇਲ ਨੇ ਤੋੜਿਆ ਸਸਪੈਂਸ ਤਾਂ ਭੜਕੇ ਲੋਕ, ਬੋਲੇ- 'ਸਸਪੈਂਸ ਖਰਾਬ ਕਰਤਾ'