Ameesha Patel Post: ਪ੍ਰਸ਼ੰਸਕ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਗਦਰ 2 ਦਾ ਨਾਂ ਸੁਣਦੇ ਹੀ ਪ੍ਰਸ਼ੰਸਕ ਇਸ ਦੇ ਗੀਤਾਂ ਨੂੰ ਗੁਨਗਨਾਉਣ ਲੱਗ ਜਾਂਦੇ ਹਨ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਤੋਂ ਬਾਅਦ ਉਤਸ਼ਾਹ ਵਧ ਗਿਆ ਹੈ। ਟੀਜ਼ਰ ਵਿੱਚ ਇੱਕ ਸੀਨ ਦਿਖਾਇਆ ਗਿਆ ਹੈ ਜਿਸ ਵਿੱਚ ਤਾਰਾ ਸਿੰਘ ਇੱਕ ਕਬਰ ਦੇ ਸਾਹਮਣੇ ਬੈਠਾ ਰੋ ਰਿਹਾ ਹੈ। ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਾ ਕਿ ਫਿਲਮ 'ਚ ਸਕੀਨਾ ਦੀ ਮੌਤ ਹੋ ਜਾਵੇਗੀ। ਹੁਣ ਸਕੀਨਾ ਦਾ ਕਿਰਦਾਰ ਨਿਭਾਉਣ ਵਾਲੀ ਅਮੀਸ਼ਾ ਪਟੇਲ ਨੇ ਇਸ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਅਮੀਸ਼ਾ ਨੂੰ ਕਹਿ ਰਿਹਾ ਹੈ ਕਿ ਉਸ ਨੇ ਸਸਪੈਂਸ ਖਤਮ ਕਰ ਦਿੱਤਾ ਹੈ। 


ਇਹ ਵੀ ਪੜ੍ਹੋ: ਰਾਮ ਚਰਨ-ਉਪਾਸਨਾ ਦੀ ਧੀ ਨੂੰ ਮੁਕੇਸ਼ ਅੰਬਾਨੀ ਦੇ ਪਰਿਵਾਰ ਨੇ ਦਿੱਤਾ ਇਨ੍ਹਾਂ ਮਹਿੰਗਾ ਤੋਹਫਾ, ਕਰੋੜਾਂ 'ਚ ਹੈ ਇਸ ਦੀ ਕੀਮਤ


ਅਮੀਸ਼ਾ ਨੇ ਉਸ ਸੀਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਨਾਲ ਉਸ ਨੇ ਸਸਪੈਂਸ ਖਰਾਬ ਕਰ ਦਿੱਤਾ ਹੈ। ਅਮੀਸ਼ਾ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਉਹ ਇਸ ਪੋਸਟ ਨੂੰ ਵੱਡੀ ਅਪਡੇਟ ਮੰਨ ਰਹੇ ਹਨ।


ਫਿਲਮ ਬਾਰੇ ਅਪਡੇਟ
ਸੀਨ ਦੀ ਫੋਟੋ ਸ਼ੇਅਰ ਕਰਦੇ ਹੋਏ ਅਮੀਸ਼ਾ ਨੇ ਲਿਖਿਆ- "ਮੇਰੇ ਸਾਰੇ ਪਿਆਰੇ ਪ੍ਰਸ਼ੰਸਕ। ਤੁਹਾਡੇ ਵਿੱਚੋਂ ਬਹੁਤ ਸਾਰੇ 'ਗਦਰ 2' ਦੇ ਇਸ ਸੀਨ ਨੂੰ ਲੈ ਕੇ ਚਿੰਤਤ ਹਨ ਕਿ ਸਕੀਨਾ ਮਰ ਗਈ ਹੈ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਜਿਹਾ ਨਹੀਂ ਹੈ। ਮੈਂ ਇਹ ਨਹੀਂ ਦੱਸ ਸਕਦੀ ਕਿ ਉਹ ਕੌਣ ਹੈ, ਪਰ ਉਹ ਸਕੀਨਾ ਨਹੀਂ ਹੈ। ਇਸ ਲਈ ਚਿੰਤਾ ਨਾ ਕਰੋ। ਤੁਹਾਨੂੰ ਸਭ ਨੂੰ ਪਿਆਰ।"









ਪ੍ਰਸ਼ੰਸਕਾਂ ਨੇ ਕੀਤੇ ਅਜਿਹੇ ਕਮੈਂਟ
ਪੋਸਟ 'ਤੇ ਇਕ ਪ੍ਰਸ਼ੰਸਕ ਨੇ ਕਮੈਂਟ ਕੀਤਾ - 'ਤੁਹਾਡੇ ਕੋਲ ਦਿਮਾਗ ਨਹੀਂ ਹੈ, ਇਸੇ ਸਸਪੈਂਸ ਦੇ ਕਾਰਨ ਫਿਲਮ ਚੱਲਣੀ ਸੀ ਤੇ ਤੁਸੀਂ ਉਹੀ ਸਸਪੈਂਸ ਖਰਾਬ ਕਰ ਦਿੱਤਾ ਹੈ। " ਜਦੋਂ ਕਿ ਦੂਜੇ ਨੇ ਲਿਖਿਆ- "ਸਸਪੈਂਸ ਖਤਮ ਤਾਂ ਮਜ਼ਾ ਖਤਮ।" ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ- ਤੂੰ ਕੀ ਹੀਰੋਈਨ ਬਣੇਗੀ, ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ।


'ਗਦਰ 2' ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਫਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਨਾਲ ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।


ਇਹ ਵੀ ਪੜ੍ਹੋ: 'ਇੱਕ ਸਾਲ ਇੱਕ ਮਹੀਨਾ ਹੋ ਗਿਆ, ਅੱਜ ਵੀ ਤੈਨੂੰ ਯਾਦ ਕਰਦੇ ਹਾਂ', ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ