Neeru Bajwa Kali Jotta: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਨ੍ਹਾਂ ਦੀ ਫਿਲਮ 'ਕਲੀ ਜੋਟਾ' ਨੇ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਹੀ ਨਹੀਂ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਵੀ ਇਹ ਫਿਲਮ ਖੂਬ ਧਮਾਲਾਂ ਪਾ ਰਹੀ ਹੈ। ਹੁਣ ਤੱਕ ਇਹ ਫਿਲਮ 32 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। 


ਹੁਣ ਇਸ ਫਿਲਮ ਦਾ ਇੱਕ ਡਾਇਲੌਗ ਖੂਬ ਵਾਇਰਲ ਹੋ ਰਿਹਾ ਹੈ। 'ਓਏ ਹੋਏ ਸੋਹਣਿਓਂ ਲਾਈਨਾਂ ਵਾਲੀ ਸ਼ਰਟ, ਅੱਜ ਪੱਕਾ ਮਰੂ ਕੋਈ।' ਨੀਰੂ ਬਾਜਵਾ ਦੀ ਆਵਾਜ਼ 'ਚ ਇਹ ਡਾਇਲੌਗ ਖੂਬ ਮਸ਼ਹੂਰ ਹੋਇਆ ਹੈ। ਲੋਕ ਇਸ ਲਾਈਨ ;ਤੇ ਖੂਬ ਰੀਲਾਂ ਬਣਾ ਰਹੇ ਹਨ। ਨੀਰੂ ਬਾਜਵਾ ਨੇ ਵੀ ਇਸੇ ਡਾਇਲੌਗ 'ਤੇ ਅਦਾਕਾਰਾ ਨਿਰਮਲ ਰਿਸ਼ੀ ਦੇ ਨਾਲ ਰੀਲ ਬਣਾਈ ਹੈ। ਇਸ ਵਿੱਚ ਨੀਰੂ ਖੁਦ ਲਾਈਨਾਂ ਵਾਲੀ ਸ਼ਰਟ 'ਚ ਨਜ਼ਰ ਆ ਰਹੀ ਹੈ।









ਇੱਕ ਇੰਸਟਾਗ੍ਰਾਮ ਯੂਜ਼ਰ ਨੇ ਵੀ ਇਸ ਡਾਇਲੌਗ 'ਤੇ ਰੀਲ ਬਣਾਈ ਹੈ, ਇੰਟਰਨੈੱਟ 'ਤੇ ਇਸ ਸ਼ਖਸ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ, ਉਹ ਹੱਸ ਹੱਸ ਕੇ ਲੋਟ ਪੋਟ ਹੋ ਰਿਹਾ ਹੈ। ਦੇਖੋ ਇਹ ਵੀਡੀਓ:






ਇੱਕ ਹੋਰ ਵੀਡੀਓ ਦੇਖੋ:






ਕਾਬਿਲੇਗ਼ੌਰ ਹੈ ਕਿ 'ਕਲੀ ਜੋਟਾ' ਫਿਲਮ 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇਹ ਫਿਲਮ ਸਾਲ 2023 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਬਣ ਗਈ ਹੈ। ਹੁਣ ਦੇਖਣਾ ਇਹ ਹੈ ਕਿ ਇਸ ਸਾਲ ਕਿਹੜੀ ਫਿਲਮ ਕਲੀ ਜੋਟਾ ਤੋਂ ਜ਼ਿਆਦਾ ਕਮਾਈ ਕਰਦੀ ਹੈ ਅਤੇ ਲੋਕਾਂ ਦਾ ਦਿਲ ਜਿੱਤਦੀ ਹੈ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇੱਕ ਹੋਰ ਭਾਵੁਕ ਪੋਸਟ, 'ਅਕਾਲ ਪੁਰਖ ਦੀ ਸਿਰਜੀ ਦੁਨੀਆ ਤੋਂ ਵਿਸ਼ਵਾਸ ਉੱਠ ਰਿਹਾ'