SIdhu Moose Wala Mother Charan Kaur Emotional Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਹੋ ਚੁੱਕੇ ਹਨ, ਪਰ ਉਸ ਦੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਯਾਦ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਜ਼ਰੂਰ ਆ ਜਾਂਦੇ ਹਨ। ਸਿੱਧੂ ਦੇ ਪਰਿਵਾਰ ਤੇ ਉਸ ਦੇ ਚਾਹੁਣ ਵਾਲਿਆਂ ਨੂੰ ਇਹ ਗੱਲ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਕਿ 9 ਮਹੀਨੇ ਬਾਅਦ ਵੀ ਉਸ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ।


ਇਸ ਸਭ ਦੇ ਦਰਮਿਆਨ ਹੁਣ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਦਿੱਤੀ ਹੈ, ਜੋ ਕਿ ਸਭ ਨੂੰ ਭਾਵੁਕ ਕਰ ਰਹੀ ਹੈ। ਮੂਸੇਵਾਲਾ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ, 'ਜਿਉਂ ਜਿਉਂ ਦਿਨ ਗੁਜ਼ਰ ਰਹੇ ਨੇ ਮੇਰਾ ਅਕਾਲ ਪੁਰਖ ਦੀ ਸਿਰਜੀ ਹੋਈ ਇਸ ਦੁਨੀਆ ਤੋਂ ਵਿਸ਼ਵਾਸ ਉੱਠ ਰਿਹਾ ਸ਼ੁੱਭ। ਸਿਰਫ ਇਸ ਲਈ ਕਿ ਤੇਰਾ ਸੱਚ ਬੋਲਣਾ ਉਨ੍ਹਾਂ ਦੇ ਝੂਠੇ ਮਹਿਲਾਂ ਦੀ ਨੀਹਾਂ 'ਚ ਪਾਣੀ ਪਾ ਰਿਹਾ ਸੀ। ਉਨ੍ਹਾਂ ਨੇ ਤੈਨੂੰ ਸਾਥੋਂ ਖੋਹ ਲਿਆ। ਸਿਰਫ ਇਸ ਲਈ ਕਿਉਂਕਿ ਤੇਰੀ ਕਲਮ ਇਤਿਹਾਸ ਰਚਣ ਦੇ ਨਾਲ ਨਾਲ ਜੱਗ 'ਤੇ ਛਾਪ ਛੱਡ ਰਹੀ ਸੀ। ਇਸ ਲਈ ਕਿ ਪੁੱਤ ਤੇਰਾ ਉਨ੍ਹਾਂ ਸਭ ਦੇ ਨਾਲ ਉਨ੍ਹਾਂ ਵਰਗਾ ਹੋ ਕੇ ਮਿਲਣਾ, ਇਹ ਸਭ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ। ਕਿਉਂ ਇਹ ਸਾਨੂੰ ਅਜ਼ਮਾ ਰਹੇ ਨੇ? ਪੁੱਤ ਤੇਰੀ ਘਾਟ ਦਾ ਅਹਿਸਾਸ ਮੈਂ ਕਿਵੇਂ ਇਨ੍ਹਾ ਮੂਹਰੇ ਜ਼ਾਹਰ ਕਰਾਂ'। 









ਫੈਨਜ਼ ਇਸ ਪੋਸਟ ਨੂੰ ਪੜ੍ਹ ਕੇ ਕਾਫੀ ਜ਼ਿਆਦਾ ਭਾਵੁਕ ਹੋ ਰਹੇ ਹਨ। ਇਸ ਦੇ ਨਾਲ ਨਾਲ ਉਹ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ।


ਇਹ ਵੀ ਪੜ੍ਹੋ: ਬਾਲੀਵੁੱਡ 'ਤੇ ਭੜਕੇ ਨਸੀਰੂਦੀਨ ਸ਼ਾਹ, ਬੋਲੇ- ਇੱਥੇ ਧਰਮਾਂ ਦੀ ਕੋਈ ਇੱਜ਼ਤ ਨਹੀ, ਸਿੱਖਾਂ ਦੇ ਬਾਰੇ ਕਹੀ ਇਹ ਗੱਲ, ਵੀਡੀਓ ਵਾਇਰਲ