Naseeruddin Shah On Bollywood: ਅਦਾਕਾਰ ਨਸੀਰੂਦੀਨ ਸ਼ਾਹ ਅਕਸਰ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੇ ਬਿਆਨਾਂ ਲਈ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਅਦਾਕਾਰ ਲਗਭਗ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਨਜ਼ਰ ਆ ਰਹੇ ਹਨ। ਕਈ ਵਾਰ ਉਹ ਵਿਵਾਦਤ ਬਿਆਨ ਵੀ ਦੇ ਦਿੰਦੇ ਹਨ। ਇੱਕ ਈਵੈਂਟ 'ਚ ਬਾਲੀਵੁੱਡ 'ਤੇ ਆਪਣੀ ਭੜਾਸ ਕੱਢੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਛਾਇਆ ਹੋਇਆ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।
ਬਾਲੀਵੁੱਡ 'ਤੇ ਤਿੱਖਾ ਹਮਲਾ ਬੋਲਦਿਆਂ ਨਸੀਰ ਨੇ ਕਿਹਾ, 'ਹਿੰਦੀ ਫਿਲਮਾਂ ਨੇ ਕਿਸੇ ਵੀ ਕੌਮ ਨੂੰ ਨਹੀਂ ਬਖਸ਼ਿਆ। ਫਿਲਮਾਂ 'ਚ ਅਕਸਰ ਦੇਖਣ 'ਚ ਇਹੀ ਆਉਂਦਾ ਹੈ ਕਿ ਇੱਥੇ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਇੱਥੇ ਪਾਰਸੀਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਈਸਾਈਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਹਿੰਦੀ ਫਿਲਮਾਂ 'ਚ ਮੁਸਲਮਾਨ ਨੂੰ ਹਮੇਸ਼ਾ ਖੁੱਦਾਰ ਦੋਸਤ ਦੇ ਕਿਰਦਾਰ 'ਚ ਦਿਖਾਇਆ ਜਾਂਦਾ ਸੀ, ਪਰ ਉਹ ਵੀ ਹੀਰੋ ਦੀ ਜਾਨ ਬਚਾਉਂਦਾ ਹੋਇਆ ਐਂਡ 'ਚ ਮਰ ਹੀ ਜਾਂਦਾ ਸੀ। ਪਰ ਉਹ ਮਰਦਾ ਜ਼ਰੂਰ ਸੀ।' ਇਸ ਦੌਰਾਨ ਨਸੀਰ ਦੀ ਪਤਨੀ ਰਤਨਾ ਪਾਠਕ ਸ਼ਾਹ ਵੀ ਬੋਲੀ। ਉਨ੍ਹਾਂ ਕਿਹਾ ਕਿ 'ਫਿਲਮਾਂ 'ਚ ਹਾਸਾ ਤੇ ਕਾਮੇਡੀ ਦੇ ਰੰਗ ਦਿਖਾਉਣ ਲਈ ਹਮੇਸ਼ਾ ਮੋਟੀ ਔਰਤ, ਪਤਲਾ ਆਦਮੀ ਤੇ ਸ਼ਰਾਬੀ ਨੂੰ ਦਿਖਾਇਆ ਜਾਂਦਾ ਸੀ। ਬਾਲੀਵੱੁਡ ਦਾ ਰਿਵਾਜ਼ ਹੈ ਕਿ ਇਹ ਹਮੇਸ਼ਾ ਦੂਜਿਆਂ ਦਾ ਮਜ਼ਾਕ ਉਡਾਉਂਦਾ ਹੈ। ਜਦੋਂ ਇਨ੍ਹਾਂ ਦਾ ਆਪਣਾ ਮਜ਼ਾਕ ਉੱਡਦਾ ਹੈ ਤਾਂ ਇਹ ਬੁਰਾ ਮੰਨਦੇ ਹਨ।' ਤੁਸੀਂ ਵੀ ਦੇਖੋ ਇਹ ਵੀਡੀਓ;
ਕਾਬਿਲੇਗ਼ੌਰ ਹੈ ਕਿ ਨਸੀਰ ਤੇ ਰਤਨਾ ਪਾਠਕ ਸ਼ਾਹ ਦੋਵੇਂ ਹੀ ਬੇਬਾਕ ਤਰੀਕੇ ਨਾਲ ਆਪਣੀ ਰਾਏ ਰੱਖਣ ਲਈ ਮਸ਼ਹੂਰ ਹਨ। ਪਿਛਲੇ ਸਾਕ ਰਤਨਾ ਨੇ ਕਰਵਾਚੌਥ ਰੱਖਣ ਵਾਲੀਆਂ ਔਰਤਾਂ 'ਤੇ ਤੰਜ ਕੱਸ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸਭ ਪਖੰਡ ਹੈ। ਉਨ੍ਹਾਂ ਦਾ ਇਹ ਬਿਆਨ ਕਾਫੀ ਵਿਵਾਦਾਂ 'ਚ ਰਿਹਾ ਸੀ।
ਇਹ ਵੀ ਪੜ੍ਹੋ: ਮਾਧੁਰੀ ਦੀਕਸ਼ਿਤ ਦੀ 90 ਸਾਲਾ ਮਾਂ ਹੈ ਕਮਾਲ ਦੀ ਕਲਾਕਾਰ, ਇਸ ਉਮਰ 'ਚ ਵੀ ਕਰ ਰਹੀ ਇਹ ਕੰਮ