ਮੁੰਬਈ: ਨੀਰੂ ਬਾਜਵਾ ਇਕ ਐਸੀ ਅਦਾਕਾਰਾ ਹੈ ਜੋ ਆਪਣੀ ਪਰਸਨਲ ਲਾਇਫ ਬਾਰੇ ਵੀ ਖੁਲ ਕੇ ਬੋਲਦੀ ਹੈ ਤੇ ਆਪਣੇ ਫੈਨਸ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਾਉਂਦੀ ਰਹਿੰਦੀ ਹੈ। ਇਸ ਵਾਰ ਨੀਰੂ ਬਾਜਵਾ ਨੇ ਤਿੰਨੋ ਬੇਟੀਆਂ ਨਾਲ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ।

ਇਸ ਦੇ ਨਾਲ ਹੀ ਨੀਰੂ ਨੌਰਥ ਅਮਰੀਕਾ ਵਾਸੀਆਂ ਲਈ ਇਕ ਕੌਂਟੈਂਸਟ ਵੀ ਸ਼ੁਰੂ ਕੀਤਾ ਹੈ। ਆਪਣੀਆਂ ਬੇਟੀਆਂ ਦੇ ਪਹਿਲੇ ਜਨਮਦਿਨ 'ਤੇ ਨੀਰੂ ਇਹ ਖਾਸ ਤੋਹਫ਼ਾ ਆਪਣੇ ਫੈਨਸ ਲਈ ਲੈਕੇ ਆਈ ਹੈ।


ਨੀਰੂ ਨੇ ਆਪਣੀਆਂ ਜੁੜਵਾ ਕੁੜੀਆਂ ਦੇ ਜਨਮਦਿਨ ਦੀ ਖ਼ਬਰ ਵੀ ਦਰਸ਼ਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ ਤੇ ਹੁਣ ਉਨ੍ਹਾਂ ਦੇ ਜਨਮਦਿਨ 'ਤੇ ਫੈਨਸ ਲਈ ਤੋਹਫ਼ਾ ਵੀ ਲੈਕੇ ਆਈ ਹੈ। ਹਾਲ ਹੀ ਵਿਚ ਨੀਰੂ ਨੇ ਫਿਲਮ 'ਪਾਣੀ 'ਚ ਮਧਾਣੀ' ਅਤੇ 'ਫੱਟੇ ਦਿੰਦੇ ਚੱਕ ਪੰਜਾਬੀ' ਟ ਗਿੱਪੀ ਨਾਲ ਪੂਰਾ ਕੀਤਾ ਹੈ।

ਇਸਦੇ ਨਾਲ-ਨਾਲ ਨੀਰੂ ਇਕ ਫਿਲਮ ਰੌਸ਼ਨ ਨਾਲ ਤੇ ਇਕ ਫਿਲਮ ਗੁਰਨਾਮ ਭੁੱਲਰ ਨਾਲ ਸ਼ੂਟ ਕਰ ਚੁੱਕੀ ਹੈ ਜੋ ਇਸ ਸਾਲ ਰਿਲੀਜ਼ ਹੋ ਸਕਦੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ