ਅੰਮ੍ਰਿਤਸਰ: ਚੰਗੇ ਭਵਿੱਖ ਦੀ ਆਸ 'ਚ ਦੁਬਈ ਗਈਆਂ ਔਰਤਾਂ ਨਰਕ ਭਰੀ ਜ਼ਿੰਦਗੀ 'ਚੋਂ ਰਿਹਾਅ ਹੋਕੇ ਆਪਣੇ ਦੇਸ਼ ਪਰਤੀਆਂ ਹਨ। 11 ਔਰਤਾਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਸਹਿਯੋਗ ਸਦਕਾ ਦੁਬਈ ਤੋਂ ਵਾਪਸ ਅੰਮ੍ਰਿਤਸਰ ਪਹੁੰਚੀਆਂ।


ਪੰਜਾਬ ਨਾਲ ਸਬੰਧਤ 9 ਵਿੱਚੋਂ 8 ਔਰਤਾਂ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀਆਂ। ਜਿੱਥੇ ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਮਾਪੇ 'ਤੇ ਹੋਰ ਰਿਸ਼ਤੇਦਾਰ ਪਹੁੰਚੇ ਸਨ। ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਖੁਦ ਇਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ’ਤੇ ਹਾਜ਼ਰ ਸਨ।


ਉਨ੍ਹਾਂ ਦੱਸਿਆ ਕਿ ਹਰ ਔਰਤ ਦੀ ਵਾਪਸੀ ਲਈ ਡੇਢ ਤੋਂ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਮੁਤਾਬਕ ਇਸ ਵੇਲੇ ਲਗਪਗ ਦੋ ਸੌ ਕੁੜੀਆਂ ਹੋਰ ਉਥੇ ਫਸੀਆਂ ਹੋਈਆਂ ਹਨ। ਇਨ੍ਹਾਂ ਤੋਂ ਪਹਿਲਾਂ ਵੀ ਸੱਤ ਕੁੜੀਆਂ ਨੂੰ ਵਾਪਸ ਲਿਆ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ