Neeru Bajwa Workout Video: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਲਾਈਮਲਾਈਟ `ਚ ਬਣੀ ਹੋਈ ਹੈ। ਹਾਲ ਹੀ `ਚ ਉਨ੍ਹਾਂ ਦੀਆਂ ਫ਼ਿਲਮਾਂ `ਬਿਊਟੀਫੁਲ ਬਿੱਲੋ` ਤੇ `ਲੌਂਗ ਲਾਚੀ 2` ਰਿਲੀਜ਼ ਹੋਈਆਂ। ਇਨ੍ਹਾਂ ਫ਼ਿਲਮਾਂ ਅਤੇ ਇਨ੍ਹਾਂ ਦੀ ਸਟਾਰਕਾਸਟ ਨੇ ਖੂਬ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ ਲੌਂਗ ਲਾਚੀ 2 ਦੇ ਗੀਤ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਖਾਸ ਕਰਕੇ ਇਸ ਫ਼ਿਲਮ ਦਾ ਗੀਤ `ਲਾਹੌਰ` ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਅਵਾਜ਼ ਦਿਤੀ ਹੈ। ਇਸ ਗੀਤ `ਚ ਕਮਾਲ ਦੀ ਐਨਰਜੀ ਦੇਖਣ ਨੂੰ ਮਿਲ ਰਹੀ ਹੈ।


ਹੁਣ ਨੀਰੂ ਬਾਜਵਾ ਨੇ ਜਿੰਮ `ਚ ਵਰਕਆਊਟ ਕਰਦਿਆਂ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਜਿੰਮ ਆਊਟਫਿੱਟ (ਡਰੈੱਸ) `ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਵੀਡੀਓ `ਚ ਬਾਜਵਾ ਨੂੰ ਵਰਕਆਊਟ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਬੈਕਗਰਾਊਂਡ `ਚ ਲੌਂਗ ਲਾਚੀ 2 ਦਾ ਲਾਹੌਰ ਗੀਤ ਚੱਲ ਰਿਹਾ ਹੈ। ਨੀਰੂ ਬਾਜਵਾ ਆਪਣੀ ਫ਼ਿਲਮ ਦੇ ਇਸ ਗੀਤ ਤੇ ਥਿਰਕਦੀ ਨਜ਼ਰ ਆ ਰਹੀ ਹੈ। ਦੇਖੋ ਵੀਡੀਓ:









ਦੱਸ ਦਈਏ ਕਿ ਲੌਂਗ ਲਾਚੀ 2 ਫ਼ਿਲਮ 19 ਅਗਸਤ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ 1947 ਦੇ ਦੌਰ ਦੀ ਹੈ, ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਸੀ ਅਤੇ ਲੋਕ ਰਹਿਣ ਲਈ ਆਸ਼ੀਆਨੇ ਲੱਭ ਰਹੇ ਸੀ। ਫ਼ਿਲਮ ਦਾ ਟਰੇਲਰ ਬਹੁਤ ਸ਼ਾਨਦਾਰ ਸੀ। ਇਸ ਦੇ ਨਾਲ ਹੀ ਫ਼ਿਲਮ ਦੇ ਗੀਤ ਵੀ ਕਾਫ਼ੀ ਵਧੀਆ ਹਨ। ਇਸ ਫ਼ਿਲਮ `ਚ ਅੰਬਰਦੀਪ ਸਿੰਘ, ਨੀਰੂ ਬਾਜਵਾ ਤੇ ਐਮੀ ਵਿਰਕ ਇੱਕ ਵਾਰ ਫ਼ਿਰ ਤੋਂ ਇਕੱਠੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਇਹ ਤਿਕੜੀ 2018 `ਚ ਬਣੀ ਫ਼ਿਲਮ `ਲੌਂਗ ਲਾਚੀ` `ਚ ਨਜ਼ਰ ਆਈ ਸੀ।