ਰਜਨੀਸ਼ ਕੌਰ ਦੀ ਰਿਪੋਰਟ



Punjab News: ਪੰਜਾਬ 'ਚ ਕੈਬਨਿਟ ਮੰਤਰੀ ਦੇ ਨਾਂ 'ਤੇ ਧੋਖਾਧੜੀ ਸ਼ੁਰੂ ਹੋ ਗਈ ਹੈ। ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ (Revenue Minister Brahmashankar Zimpa) ਦੇ ਨਾਂ 'ਤੇ ਉਨ੍ਹਾਂ ਦੇ ਕਰੀਬੀਆਂ ਤੋਂ What's App ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਰਫ ਜ਼ਿੰਪਾ ਹੀ ਨਹੀਂ ਸਗੋਂ ਉਨ੍ਹਾਂ ਦੇ ਭਰਾ ਦਾ ਨਾਂ ਵੀ ਲਿਆ ਗਿਆ ਹੈ। 


ਇਸ ਬਾਰੇ ਜਦੋਂ ਜ਼ਿੰਪਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ। ਜਦੋਂ ਜਾਂਚ ਕੀਤੀ ਗਈ ਤਾਂ ਫਰਜ਼ੀ ਨੰਬਰ ਝਾਰਖੰਡ ਤੇ ਪੱਛਮੀ ਬੰਗਾਲ ਦੇ ਸਾਹਮਣੇ ਆਏ। ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚਣ ਦੇ ਬਾਵਜੂਦ ਠੱਗ ਦੂਜੇ ਨੰਬਰ ਰਾਹੀਂ ਪੈਸੇ ਮੰਗ ਰਹੇ ਹਨ।


ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਬ੍ਰਹਮਸ਼ੰਕਰ ਝਿੰਪਾ ਨੇ ਦੱਸਿਆ ਕਿ ਦਸੂਹਾ ਦੇ ਕਿਸੇ ਪੈਟਰੋਲ ਪੰਪ ਦੀ ਮੈਡਮ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ। ਉਹ 'ਆਮ ਆਦਮੀ ਪਾਰਟੀ' ਦੀ ਅਹੁਦੇਦਾਰ ਵੀ ਹੈ। ਮੇਰੇ ਨਾਂ ਦੇ ਨਾਲ ਮੇਰੇ ਭਰਾ ਦਾ ਨਾਂ ਵੀ ਵਰਤਿਆ ਗਿਆ। ਮੈਂ ਉਸੇ ਸਮੇਂ ਰਿਕਾਰਡਿੰਗ ਐਸਐਸਪੀ ਨੂੰ ਭੇਜ ਦਿੱਤੀ ਸੀ। 


ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਝਾਰਖੰਡ ਤੇ ਪੱਛਮੀ ਬੰਗਾਲ ਦੇ ਨੰਬਰ ਸਾਹਮਣੇ ਆਏ। ਕੱਲ੍ਹ ਵੀ ਮੈਨੂੰ ਇੱਕ ਰਿਕਾਰਡਿੰਗ ਮਿਲੀ। ਉਨ੍ਹਾਂ ਤੋਂ ਵੀ ਮੇਰਾ ਨਾਮ ਲੈ ਕੇ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਮੈਂ ਉਹ ਵੀ ਐਸਐਸਪੀ ਨੂੰ ਭੇਜ ਦਿੱਤੀ ਹੈ।


ਦੱਸ ਦਈਏ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿੱਚ ਡਿਸਪਲੇ ਪਿਕਚਰ (ਡੀਪੀ) ਘੁਟਾਲੇ ਰਾਹੀਂ ਵੀ ਠੱਗੀ ਮਾਰੀ ਜਾ ਰਹੀ ਹੈ। ਇਸ 'ਚ ਠੱਗਾਂ ਨੇ ਅਧਿਕਾਰੀ ਦੀ ਫੋਟੋ what's App 'ਤੇ ਪਾ ਦਿੱਤੀ ਗਈ। ਫਿਰ ਆਪਣੇ ਅਧੀਨ ਕੰਮ ਕਰਦੇ ਲੋਕਾਂ ਜਾਂ ਉਨ੍ਹਾਂ ਦੇ ਕਰੀਬੀਆਂ ਨੂੰ ਮੈਸੇਜ ਭੇਜ ਕੇ ਪੈਸੇ ਮੰਗਦੇ ਹਨ। ਨਜ਼ਦੀਕੀ ਲੋਕ ਸਮਝਦੇ ਹਨ ਕਿ ਸੱਚੀ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੈਸੇ ਨੂੰ ਆਨਲਾਈਨ ਟ੍ਰਾਂਸਫਰ ਕਰੋ। ਉਨ੍ਹਾਂ ਨੇ ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਦੇ ਨਾਂ 'ਤੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।