Neeru Bajwa It Lives Inside Trailer: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਇੰਨੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਬੂਹੇ ਬਾਰੀਆਂ' ਕਰਕੇ ਖੂਬ ਚਰਚਾ 'ਚ ਬਣੀ ਹੋਈ ਹੈ। ਇਸ ਦੇ ਨਾਲ ਨਾਲ ਉਹ ਜਲਦ ਹੀ ਹਾਲੀਵੁੱਡ 'ਚ ਵੀ ਡੈਬਿਊ ਕਰਨ ਜਾ ਰਹੀ ਹੈ। ਉਹ 'ਇਟ ਲਿਵਜ਼ ਇਨਸਾਈਡ' ਫਿਲਮ 'ਚ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: 'ਗਦਰ 2' ਦੀ ਕਾਮਯਾਬੀ 'ਤੇ ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਅਲੱਗ ਅੰਦਾਜ਼ 'ਚ ਦਿੱਤੀ ਵਧਾਈ, ਕੀਤਾ ਇਹ ਕੰਮ


ਇਸ ਤੋਂ ਪਹਿਲਾਂ ਫਿਲਮ ਦਾ ਇੱਕ ਹੋਰ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਫਿਲਮ ਦਾ ਟਰੇਲਰ ਬੇਹੱਦ ਡਰਾਉਣਾ ਹੈ। ਦੇਖੋ ਇਹ ਟਰੇਲਰ:









ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੋਣ ਦੇ ਨਾਲ ਨਾਲ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਵੀ ਇੱਕ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਨਜ਼ਰ ਆਈ ਸੀ। ਉਹ ਫਿਲਮ 'ਚ ਰਾਬੀਆ ਦੇ ਕਿਰਦਾਰ 'ਚ ਨਜ਼ਰ ਆਈ ਸੀ। ਉਸ ਨੇ ਆਪਣੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਫਿਲਮ ਪੰਜਾਬੀ ਸਿਨੇਮਾ ਦੀਆਂ ਹੁਣ ਤੱਕ ਦੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਮੰਨੀ ਗਈ ਹੈ। ਇਸ ਦੇ ਨਾਲ ਨਾਲ ਨੀਰੂ ਦੀ ਅਗਲੀ ਫਿਲਮ 'ਬੂਹੇ ਬਾਰੀਆਂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। 


ਇਹ ਵੀ ਪੜ੍ਹੋ: ਇਸ ਸ਼ਖਸ ਦੀ ਸਲਾਹ 'ਤੇ ਸਲਮਾਨ ਖਾਨ ਨੇ ਕੀਤਾ ਸੀ ਬਿੱਗ ਬੌਸ, ਪਹਿਲਾਂ ਇਹ ਸੁਪਰਸਟਾਰ ਸੀ ਬਿੱਗ ਬੌਸ ਲਈ ਪਹਿਲੀ ਪਸੰਦ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।