ਮੁੰਬਈ: ਕੋਰੋਨਾਵਾਇਰਸ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਵਾਪਸ ਪਰਤ ਰਹੇ ਹਨ। ਇਸੇ ਦਰਮਿਆਨ ਨੀਤੂ ਚੰਦਰਾ ਵੀ ਕੈਲੇਫੋਰਨੀਆ, ਯੂਐਸਏ ਤੋਂ ਪਰਤ ਆਈ ਹੈ। ਉਹ ਆਪਣੀ ਅਗਲੀ ਐਕਸ਼ਨ ਥ੍ਰਿਲਰ ਫਿਲਮ ਦੀ ਸ਼ੂਟਿੰਗ ਲਈ ਗਈ ਹੋਈ ਸੀ, ਪਰ ਮਾਰਚ ਦੇ ਪਹਿਲੇ ਹਫਤੇ ਹੀ ਉਹ ਭਾਰਤ ਵਾਪਸ ਆ ਗਈ।

ਇੱਕ ਇੰਟਰਵਿਊ ‘ਚ ਨੀਤੂ ਨੇ ਦੱਸਿਆ ਕਿ ਉੱਥੇ ਸਭ ਕੁਝ ਬੰਦ ਹੋ ਰਿਹਾ ਸੀ, ਰੈਸਤਰਾਂ ਤੋਂ ਲੈ ਕੇ ਵਰਕਪਲੇਸ ਵੀ ਬੰਦ ਹੋ ਗਏ ਸੀ। ਉਨ੍ਹਾਂ ਨੂੰ ਖਾਣ ਲਈ ਲਿਮਟਿਡ ਸਾਮਾਨ ਹੀ ਦਿੱਤਾ ਜਾਂਦਾ ਸੀ। ਮੰਗਣ ‘ਤੇ ਉਹ ਕੱਲ੍ਹ ਆਉਣ ਲਈ ਕਹਿੰਦੇ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਦੂਰ ਰਹਿ ਕੇ ਉੱਥੇ ਸਰਵਾਈਵ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ।

ਜਦ ਉਹ ਵਾਪਸ ਆਈ ਤਾਂ ਏਅਰਪੋਰਟ ‘ਤੇ ਵੀ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਪਰ ਦੇਸ਼ ‘ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਚੰਗੀ ਤਰ੍ਹਾਂ ਨਾਲ ਚੈੱਕਅਪ ਹੋਇਆ ਸੀ ਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ਨੀਤੂ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਅਪ੍ਰੈਲ ਤੱਕ ਕੈਲੀਫਾਰਨੀਆ ‘ਚ 65% ਜਨਤਾ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਵੇਗੀ।