ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਅੱਜ ਐਤਵਾਰ ਨੂੰ ਬੇਟੇ ਨੂੰ ਨੂੰ ਜਨਮ ਦਿੱਤਾ ਹੈ। ਨੇਹਾ ਦੇ ਪਤੀ ਅੰਗਦ ਬੇਦੀ ਨੇ ਆਪਣੇ ਫੈਨਜ਼ ਦੇ ਨਾਲ ਦੂਜੀ ਵਾਰ ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ ਹੈ। ਨੇਹਾ ਦੇ ਨਾਲ ਫੋਟੋਸ਼ੂਟ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਅੰਗਦ ਬੇਦੀ ਨੇ ਲਿਖਿਆ, 'ਅੱਜ ਸਾਡੇ ਘਰ ਪੁੱਤਰ ਦੀ ਬਕਸ਼ ਹੋਈ ਹੈ। ਨੇਹਾ ਅਤੇ ਸਾਡਾ ਬੇਟਾ ਦੋਵੇਂ ਸਿਹਤਮੰਦ ਹਨ। ਸਾਡੀ ਮੇਹਰ ਹੁਣ ਆਪਣੇ ਛੋਟੇ ਭਰਾ ਨੂੰ ਬੇਬੀ ਟੈਗ ਦੇਣ ਲਈ ਤਿਆਰ ਹੈ। ਵਾਹਿਗੁਰੂ ਮੇਹਰ ਕਰੇ। ਨੇਹਾ ਨੇ ਇਹ ਸਾਰੇ ਦਿਨ ਬੜੀ ਹਿੰਮਤ ਨਾਲ ਬਿਤਾਏ ਹਨ। ਹੁਣ ਅਸੀਂ ਚਾਰੋਂ ਮਿਲ ਕੇ ਇਸ ਜਰਨੀ ਨੂੰ ਯਾਦਗਾਰ ਬਣਾਵਾਂਗੇ।'



ਜ਼ਿਕਰਯੋਗ ਹੈ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਕਈ ਸਾਲਾਂ ਤੋਂ ਸਭ ਤੋਂ ਚੰਗੇ ਦੋਸਤ ਸਨ। 2018 ਵਿੱਚ, ਦੋਵਾਂ ਨੇ ਇੱਕ ਬਹੁਤ ਹੀ ਸਿੰਪਲ ਤਰੀਕੇ ਨਾਲ ਫੈਮਿਲੀ ਫੰਕਸ਼ਨ ਵਿੱਚ ਵਿਆਹ ਕਰਵਾਇਆ ਸੀ, ਜਿਸਦੇ ਬਾਅਦ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਧੀ ਮੇਹਰ ਦਾ ਜਨਮ ਹੋਇਆ। ਹੁਣ 2021 ਵਿੱਚ ਨੇਹਾ ਨੇ ਆਪਣੇ ਪਰਿਵਾਰ ਨੂੰ ਪੂਰਾ ਕਰਦੇ ਹੋਏ ਇੱਕ ਬੇਟੇ ਨੂੰ ਜਨਮ ਦਿੱਤਾ ਹੈ।


ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਐਨਸੀਬੀ ਵਲੋਂ ਮੁੰਬਈ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ


ਨੇਹਾ ਧੂਪੀਆ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਆਪਣੇ ਬੇਬੀ ਬੰਪ ਨਾਲ ਪਾਰਟੀ ਕਰਨ ਅਤੇ ਸਵਿਮਿੰਗ ਪੂਲ 'ਤੇ ਆਰਾਮ ਕਰਨ ਦਾ ਫੈਸਲਾ ਕੀਤਾ। ਇਸ ਪਾਰਟੀ ਦੀਆਂ ਕਈ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, 'ਪਾਰਟੀ ਲਈ ਸਿਰਫ ਦੋ ਲੋਕ ਹੀ ਕਾਫੀ ਹਨ।' ਨੇਹਾ ਧੂਪੀਆ ਅਤੇ ਅੰਗਦ ਬੇਦੀ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904