ਵੀਡਿਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਭ ਦੇਖ ਕੇ ਨੇਹਾ ਹੈਰਾਨ ਹੋ ਜਾਂਦੀ ਹੈ, ਉੱਥੇ ਹੀ ਅਦਿੱਤਿਆ ਖੁਸ਼ੀ ਨਾਲ ਝੂਮ ਉੱਠਦਾ ਹੈ। ਦੋਨੋਂ ਪੈਰੇਂਟਸ ਜੰਮ ਕੇ ਦੋਨਾਂ ਦੇ ਵਿਆਹ ਨੂੰ ਲੈ ਕੇ ਮਸਤੀ ਕਰਦੇ ਹਨ। ਆਦਿੱਤਿਆ ਦੇ ਪੇਰੈਂਟਸ ਨੇ ਵਿਆਹ ਦਾ ਪ੍ਰਸਤਾਵ ਨੇਹਾ ਦੀ ਮੰਮੀ ਨੂੰ ਦਿੱਤਾ ਤੇ ਉਨ੍ਹਾਂ ਨੇਹਾ ਦੇ ਵਿਆਹ ਲਈ ਹਾਂ ਕਰ ਦਿੱਤੀ।
ਨੇਹਾ ਹੈਰਾਨ ਹੋ ਕੇ ਇਸ ਬਾਰੇ ਪੁੱਛਦੀ ਹੈ ਕਿ ਇਹ ਸਭ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਦੇ ਮੰਮੀ ਕਹਿੰਦੇ ਹਨ ਕਿ ਅਸੀਂ ਤੇਰਾ ਵਿਆਹ ਅਦਿੱਤਿਆ ਨਾਲ ਪੱਕਾ ਕਰ ਰਹੇ ਹਾਂ। ਇਹ ਸੁਣ ਕੇ ਨੇਹਾ ਬਹੁਤ ਹੈਰਾਨ ਹੁੰਦੀ ਹੈ ਜਦਕਿ ਅਦਿੱਤਿਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।
ਉਹ ਨੇਹਾ ਦੀ ਮੰਮੀ ਨੂੰ "ਮੰਮੀ ਜੀ" ਬੁਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਇਸ 'ਤੇ ਨੇਹਾ ਕਹਿੰਦੀ ਹੈ ਕਿ "ਤੁਹਾਨੂੰ ਇਸ ਬਾਰੇ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ" ਤਾਂ ਉਨ੍ਹਾਂ ਦੇ ਮੰਮੀ ਕਹਿੰਦੇ ਹਨ, "ਉਨ੍ਹਾਂ ਫੈਸਲਾ ਕਰ ਲਿਆ ਹੈ ਤੇ ਇਹ ਹੀ ਫਾਈਨਲ ਹੈ"।