ਨਵੀਂ ਦਿੱਲੀ: ਜੰਮੂ-ਕਸ਼ਮੀਰ ਸਰਕਾਰ ਨੇ ਹਿਜ਼ਬੁਲ ਅੱਤਵਾਦੀਆਂ ਸਣੇ ਗ੍ਰਿਫ਼ਤਾਰ ਕੀਤੇ ਡੀਐਸਪੀ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਡੀਐਸਪੀ ਨੂੰ ਸ਼ਨੀਵਾਰ ਦੋ ਅੱਤਵਾਦੀਆਂ ਨੂੰ ਕਥਿਤ ਤੌਰ 'ਤੇ ਲੈ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਅੱਜ ਡੀਐਸਪੀ ਦੀ ਰਿਹਾਇਸ਼ ਦੀ ਵੀ ਪੜਤਾਲ ਕੀਤੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਡੀਐਸਪੀ ਦੇ ਕੁਝ ਖੁਲਾਸਿਆਂ ਤੋਂ ਬਾਅਦ ਉਸ ਦੀ ਇੰਦਰਾ ਨਗਰ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਗਿਆ। ਡੀਐਸਪੀ ਦੀ ਰਿਹਾਇਸ਼ ਤੋਂ ਮਿਲੀਆਂ ਚੀਜ਼ਾਂ ਬਰਾਮਦ ਬਾਰੇ ਉਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਡੀਐਸਪੀ ਦੀ ਰਿਹਾਇਸ਼ ਤੋਂ ਦੋ ਪਿਸਤੌਲ ਤੇ ਇੱਕ ਏਕੇ 47 ਰਾਈਫਲ ਬਰਾਮਦ ਕੀਤੀ ਹੈ।
ਕਰੀਅਰ ਦਾ ਸ਼ਾਨਦਾਰ ਰਿਕਾਰਡ:
ਇਸ ਤੋਂ ਇਲਾਵਾ ਡੀਐਸਪੀ ਦਵਿੰਦਰ ਸਿੰਘ ਦੇ ਕਰੀਅਰ ਦਾ ਸ਼ਾਨਦਾਰ ਟਰੈਕ ਰਿਕਾਰਡ ਵੀ ਉਸ 'ਤੇ ਐਕਸ਼ਨ ਹੋਣ ਤੋਂ ਵਾਰ-ਵਾਰ ਬਚਾਉਂਦਾ ਰਿਹਾ। ਇੱਕ ਸੂਤਰ ਨੇ ਕਿਹਾ, "ਅੱਤਵਾਦ ਵਿਰੁੱਧ ਮੁਹਿੰਮ 'ਚ ਉਸ ਦਾ ਕੰਮ ਜ਼ੋਰਦਾਰ ਸੀ, ਜਿਸ ਕਾਰਨ ਉਹ ਬਚਿਆ ਰਿਹਾ, ਕਈ ਵਾਰ ਜਾਂਚ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।"
ਸੀਆਰਪੀਐਫ ਦੇ ਇੱਕ ਹੋਰ ਅਧਿਕਾਰੀ ਨੇ 1990 ਦੇ ਦਹਾਕੇ ਨੂੰ ਯਾਦ ਕੀਤਾ ਜਦੋਂ ਦਵਿੰਦਰ ਸਿੰਘ ਨੇ ਉੱਤਰੀ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਵਿਰੁੱਧ ਬਹਾਦਰੀ ਨਾਲ ਲੜਾਈ ਕੀਤੀ ਸੀ।
ਅੱਤਵਾਦੀਆਂ ਦਾ ਬੇਲੀ ਡੀਐਸਪੀ ਦਵਿੰਦਰ ਸਿੰਘ ਮੁਅੱਤਲ, NIA ਕਰੇਗੀ ਮਾਮਲੇ ਦੀ ਜਾਂਚ
ਏਬੀਪੀ ਸਾਂਝਾ
Updated at:
14 Jan 2020 11:44 AM (IST)
ਜੰਮੂ ਕਸ਼ਮੀਰ ਪੁਲਿਸ ਨੇ ਅੱਜ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦਵਿੰਦਰ ਸਿੰਘ ਦੀ ਰਿਹਾਇਸ਼ ਦੀ ਵੀ ਤਲਾਸ਼ੀ ਲਈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਿੰਘ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਗਈ।
- - - - - - - - - Advertisement - - - - - - - - -