ਭੋਪਾਲ: ਮੱਧ ਪ੍ਰਦੇਸ਼ ਦੇ ਫੇਮ ਹਨੀਟ੍ਰੈਪ ਮਾਮਲੇ ਦੀ ਮੁੱਖ ਮੁਲਜ਼ਮ ਸ਼ਵੇਤਾ ਵਿਜੈ ਜੈਨ ਨੂੰ ਸੋਮਵਾਰ ਸਵੇਰੇ ਇੰਦੌਰ ਤੋਂ ਭੋਪਾਲ ਸਥਿਤ ਇਨਕਮ ਟੈਕਸ ਦੇ ਦਫਤਰ ਲਿਆਂਦਾ ਗਿਆ। ਜਿੱਥੇ ਇੱਕ ਬੰਦ ਕਮਰੇ ‘ਚ ਆਮਦਨ ਵਿਭਾਗ ਦੀ ਟੀਮ ਨੇ ਸ਼ਵੇਤਾ ਤੋਂ ਜਾਈਦਾਦ ਅਤਟ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਹੈ। ਉਧਰ ਦਫਤਰ ਅੰਦਰ ਅਤੇ ਬਾਹਰ ਭਾਰੀ ਪੁਲਿਸਬੱਲ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਵੇਤਾ ਤੋਂ ਮਿਲੀ ਡਾਇਰੀ ਅਤੇ ਹੋਰ ਕਾਗਜ਼ਾਂ ਤੋਂ ਮੋਟੀ ਰਕਮ ਦਾ ਖੁਲਾਸਾ ਹੋਇਆ ਸੀ, ਜਿਸ ਦੀ ਜਾਂਚ ਆਮਦਨ ਮਹਿਕਮੇ ਦੀ ਟੀਮ ਕਰ ਰਹੀ ਹੈ।

ਮੱਧ ਪ੍ਰਦੇਸ ‘ਚ ਸਰਕਾਰ ਬਦਲਣ ਤੋਂ ਬਾਅਦ ਹੀ ਹਨੀਟ੍ਰੈਪ ਦਾ ਮਾਮਲਾ ਸੁਰਖਿਆਂ ‘ਚ ਹੈ।  ਇਸ ਪੁਰੇ ਮਾਮਲੇ ‘ਚ ਪੰਜ ਔਰਤਾਂ ਦੇ ਨਾਲ ਕਈਂ ਅਫਸਰ, ਪੱਤਰਕਾਰ ਅਤੇ ਨੇਤਾਂ ਵੀ ਸ਼ਾਮਲ ਹਨ। ਹਨੀਟ੍ਰੈਪ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅੱਗੇ ਵੱਧ ਰਹੀ ਜਾਂਚ ‘ਚ ਇਸ ਮਾਮਲੇ ‘ਚ ਕਈ ਪੁਲਿਸਕਰਮੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਦਾ ਖੁਲਾਸਾ ਐਸਆਈਟੀ ਵੱਲੋਂ ਹਾਲ ਹੀ ‘ਚ ਰਾਜਧਾਨੀ ਭੋਪਾਲ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਚਾਰਜਸ਼ੀਟ ‘ਚ ਹੋਇਆ ਹੈ।

ਨਿਆਇਕ ਮੈਜਿਸਟ੍ਰੇਟ ਰੋਹਿਤ ਸ਼੍ਰੀਵਾਸਤਵ ਦੀ ਅਦਾਲਤ ਨੇ ਪੇਸ਼ ਚਲਾਨ ‘ਚ ਖੁਲਾਸਾ ਹੋਇਆ ਹੈ ਮਾਮਲੇ ‘ਚ ਮੁਲਜ਼ਮ ਆਰਤੀ ਦਯਾਲ, ਸ਼ਵੇਤਾ ਵਿਜੈ ਜੈਨ ਦੇ ਨਾਲ ਬਿਜਨਸਮੈਨ ਅਰੁਣ ਸ਼ਹਲੋਤ ਅਤੇ ਟੀਵੀ ਪੱਤਰਕਾਰ ਮਿਲਕੇ ਕੰਮ ਕਰਦੇ ਸ।

ਉਧਰ ਬੀਜੇਪੀ ਸਰਕਾਰ ਦੇ ਕਾਰਜਕਾਲ ਦੌਰਾਨ ਪਨਪੇ ਇਸ ਵਪਾਰ ‘ਤੇ ਐਮਪੀ ਦੀ ਕਾਂਗਰਸ ਸਰਕਾਰ ਸਖ਼ਤ ਰੁਖ ਅਪਨਾ ਰਹੀ ਹੈ। ਸੂਬੇ ਦੇ ਜਨਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਸ ਘਟੀਆ ਕੰਮ ‘ਚ ਜਿੰਨੇ ਵੀ ਲੋਕ ਸ਼ਾਮਲ ਹੋਣ ਬੇਸ਼ੱਕ ਉਹ ਕਈ ਵੀਆਈਪੀ ਹੀ ਕਿਉਂ ਨਾ ਹੋਵੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।