ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ। ਜੇਕਰ ਤੱਕੜੀ ਦੇ ਇੱਕ ਪਲੜੇ 'ਤੇ ਸੁਖਬੀਰ ਬਾਦਲ ਤੇ ਦੂਜੇ ਉੱਤੇ ਸੁਖਦੇਵ ਸਿੰਘ ਢੀਂਡਸਾ ਨੂੰ ਰੱਖੀਏ ਤਾਂ ਕੌਣ ਅਸਲ ਅਕਾਲੀ ਹੋਏਗਾ। ਇਹ ਸਵਾਲ ਪਾਰਟੀ ਵਿੱਚੋਂ ਮੁਅੱਤਲ ਕੀਤੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਹਰਜੀਤ ਕੌਰ ਢੀਂਡਸਾ ਨੇ ਉਠਾਇਆ ਹੈ।
ਹਰਜੀਤ ਕੌਰ ਢੀਂਡਸਾ ਨੇ ਪਤੀ ਤੇ ਪੁੱਤਰ ਨੂੰ ਅਕਾਲੀ ਦਲ ਵਿੱਚੋਂ ਮੁਅੱਤਲ ਕਰਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕਾਰਵਾਈ ਅਮਲ ਵਿੱਚ ਲਿਆਉਣ ਵਾਲੇ ਦੱਸਣ ਕਿ ਉਨ੍ਹਾਂ ਦੀ ਪਾਰਟੀ ਨੂੰ ਕੀ ਦੇਣ ਹੈ ਤੇ ਕਿਹੜੀ ਕੁਰਬਾਨੀ ਕੀਤੀ ਹੈ? ਬੀਬੀ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਲਈ ਯੋਗਦਾਨ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੈ।
ਉਨ੍ਹਾਂ ਮੌਜੂਦਾ ਲੀਡਰਸ਼ਿਪ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਅੱਜ ਢੀਂਡਸਾ ਪਰਿਵਾਰ ਨੂੰ ਮੁਅੱਤਲ ਕਰਨ ਦੀ ਗੱਲ ਕਰ ਰਹੇ ਹਨ, ਅਸਲ ਵਿੱਚ ਜਨਤਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ। ਹਰਜੀਤ ਕੌਰ ਢੀਂਡਸਾ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਾਰਟੀ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ੍ਹ ਕੱਟੀ ਹੈ। ਜਦ ਉਹ ਪਹਿਲੀ ਵਾਰ ਜੇਲ੍ਹ ਗਏ ਤਾਂ ਬੇਟੇ ਦਾ ਜਨਮ ਵੀ ਨਹੀਂ ਹੋਇਆ ਸੀ, ਦੂਜੀ ਵਾਰ ਜਦ ਜੇਲ੍ਹ ਗਏ ਤਾਂ ਪਰਮਿੰਦਰ ਸਿਰਫ਼ ਦੋ ਸਾਲ ਦਾ ਸੀ ਤੇ ਤਾਏ ਦੇ ਮੋਢੇ ਬੈਠ ਪਿਤਾ ਨੂੰ ਮਿਲਣ ਗਿਆ ਸੀ।
ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਪੰਥ ਦੇ ਭਲੇ ਲਈ ਲੜੇ ਜਾ ਰਹੇ ਸੰਘਰਸ਼ ਤੋਂ ਲਾਂਭੇ ਕਰਨ ਲਈ ਸਮੇਂ ਦੀ ਹਕੂਮਤ ਨੇ ਕਾਲ ਕੋਠੜੀ ਵਿੱਚ ਰੱਖਿਆ। ਪਰਿਵਾਰ ਨੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਬੀਬੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਮੁੱਢ ਤੋਂ ਅਕਾਲੀ ਸੀ, ਅਕਾਲੀ ਹੈ ਤੇ ਅਕਾਲੀ ਹੀ ਰਹੇਗਾ ਤੇ ਅਖੌਤੀ ਲੀਡਰਸ਼ਿਪ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ। ਬੀਬੀ ਢੀਂਡਸਾ ਨੇ ਕਿਹਾ ਕਿ ਪਾਰਟੀ ਨੂੰ ‘ਤਾਨਾਸ਼ਾਹੀ’ ਵਾਂਗ ਚਲਾਇਆ ਜਾ ਰਿਹਾ ਹੈ ਤੇ ਚਾਪਲੂਸੀ ਭਾਰੂ ਹੈ।
ਹੁਣ ਅਕਾਲੀ ਦਲ ਦੀ ਤੱਕੜੀ ਕਰੇਗੀ ਨਿਤਾਰਾ? ਇੱਕ ਪੱਲੜੇ 'ਚ ਸੁਖਬੀਰ ਬਾਦਲ ਤੇ ਦੂਜੇ 'ਤੇ ਢੀਂਡਸਾ
ਏਬੀਪੀ ਸਾਂਝਾ
Updated at:
13 Jan 2020 03:26 PM (IST)
ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ। ਜੇਕਰ ਤੱਕੜੀ ਦੇ ਇੱਕ ਪਲੜੇ 'ਤੇ ਸੁਖਬੀਰ ਬਾਦਲ ਤੇ ਦੂਜੇ ਉੱਤੇ ਸੁਖਦੇਵ ਸਿੰਘ ਢੀਂਡਸਾ ਨੂੰ ਰੱਖੀਏ ਤਾਂ ਕੌਣ ਅਸਲ ਅਕਾਲੀ ਹੋਏਗਾ। ਇਹ ਸਵਾਲ ਪਾਰਟੀ ਵਿੱਚੋਂ ਮੁਅੱਤਲ ਕੀਤੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਹਰਜੀਤ ਕੌਰ ਢੀਂਡਸਾ ਨੇ ਉਠਾਇਆ ਹੈ।
- - - - - - - - - Advertisement - - - - - - - - -