ਨੇਹਾ ਕੱਕੜ ਦੀ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਜੋ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਵੀਡੀਓ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ। ਨੇਹਾ ਕੱਕੜ ਦਾ ਇਹ ਵੀਡੀਓ ਉਨ੍ਹਾਂ ਦੇ ਇਕ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।


ਜਿਸ 'ਚ ਨੇਹਾ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਰੋਹਨਪ੍ਰੀਤ ਉਨ੍ਹਾਂ ਨੂੰ ਕਾਰ 'ਚ ਬਿਠਾਉਂਦੇ ਦਿਖਾਈ ਦੇ ਰਹੇ ਹਨ। ਆਸ ਪਾਸ ਖੜੇ ਲੋਕਾਂ ਦੇ ਨਾਲ ਰੋਹਨਪ੍ਰੀਤ ਵੀ ਇਮੋਸ਼ਨਲ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਰੋਹਨ ਤੇ ਨੇਹਾ ਨੂੰ ਕਾਰ 'ਚ ਬਿਠਾਉਣ 'ਚ ਕੁਝ ਲੋਕ ਮਦਦ ਕਰ ਰਹੇ ਹਨ। ਰੋਹਨਪ੍ਰੀਤ ਦੇ ਇਸ ਅੰਦਾਜ਼ ਨੂੰ ਦੇਖਕੇ ਪ੍ਰਸ਼ੰਸਕ ਉਨ੍ਹਾਂ ਨੂੰ ਜੈਂਟਲਮੈਨ ਦਾ ਟੈਗ ਦੇ ਰਹੇ ਹਨ।





ਇਸ ਦੇ ਨਾਲ ਹੀ ਵਿਦਾਈ ਤੋਂ ਇਲਾਵਾ ਨੇਹਾ ਤੇ ਰੋਹਨਪ੍ਰੀਤ ਦੀ ਜੈਮਾਲਾ ਸੈਰੇਮਨੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਨੇਹਾ ਨੇ ਆਪਣੇ ਵਿਆਹ ਲਈ ਫਿੱਕਾ ਗੁਲਾਬੀ ਲਹਿੰਗਾ ਚੁਣਿਆ ਸੀ। ਰੋਹਨਪ੍ਰੀਤ ਵੀ ਮੈਚਿੰਗ ਸ਼ੇਰਵਾਨੀ 'ਚ ਨਜ਼ਰ ਆਏ।





ਨੇਹਾ ਤੇ ਰੋਹਨਪ੍ਰੀਤ ਨੇ ਸਿੱਖ ਰੋਹ ਰੀਤਾਂ ਮੁਤਾਬਕ ਗੁਰਦੁਆਰੇ 'ਚ ਆਨੰਦ ਕਾਰਜ ਕੀਤੇ। ਲਾਵਾਂ ਦੇ ਵੀਡੀਓ 'ਚ ਨੇਹਾ ਤੇ ਰੋਹਨਪ੍ਰੀਤ ਇਕ ਦੂਜੇ ਦਾ ਹੱਥ ਥਾਮੇ ਨਜ਼ਰ ਆ ਰਹੇ ਹਨ। ਦੋਵੇਂ ਆਪਣੇ ਵਿਆਹ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਸਨ।


ਚੀਨ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼, LAC 'ਤੇ ਪਹੁੰਚੇ ਰੱਖਿਆ ਮੰਤਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ