ਪੂਰਬੀ ਲੱਦਾਖ 'ਚ ਐਕਚੂਅਲ ਲਾਈਨ ਆਫ ਕੰਟਰੋਲ (LAC) 'ਤੇ ਚੀਨ ਦੇ ਨਾਲ ਸੱਤ ਮਹੀਨਿਆਂ ਤੋਂ ਚੱਲ ਰਹੇ ਤਣਾਅ ਕਾਰਨ ਕੇਂਦਰ ਸਰਕਾਰ ਨੇ ਕਿਲ੍ਹਾਬੰਦੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਿਸ ਲਈ 47 ਨਵੀਆਂ ਚੌਕੀਆਂ ਦੀ ਮਨਜੂਰੀ ਦੇ ਦਿੱਤੀ ਹੈ।


ਇਸ ਦਾ ਐਲਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਗ੍ਰੇਟਰ ਨੌਇਡਾ 'ਚ ਸ਼ਨੀਵਾਰ ਆਈਟੀਬੀਪੀ ਦੇ 59ਵੇਂ ਸਥਾਪਨਾ ਦਿਹਾੜੇ ਮੌਕੇ ਕੀਤਾ ਹੈ। ਉਨ੍ਹਾਂ ਕਿਹਾ ਨਵੀਆਂ ਚੌਕੀਆਂ ਬਣ ਜਾਣ ਨਾਲ ਸਰਹੱਦ 'ਤੇ ਚੌਕਸੀ ਵਧ ਜਾਵੇਗੀ। ਮੰਤਰੀ ਨੇ ਇਹ ਵੀ ਦੱਸਿਆ ਕਿ ਬਲ ਨੂੰ 28 ਤਰ੍ਹਾਂ ਦੇ ਨਵੇਂ ਵਾਹਨ ਉਪਲਬਧ ਕਰਾਏ ਜਾਣਗੇ ਜਿਸ ਲਈ 7,223 ਕਰੋੜ ਰੁਪਏ ਦਾ ਬਜਟ ਹੈ।


ਐਲਏਸੀ 'ਤੇ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ


ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ ਨੇ ਸ਼ਨੀਵਾਰ ਪੱਛਮੀ ਬੰਗਾਲ ਦੇ ਦਾਰਜੀਲਿੰਗ ਸਥਿਤ ਸੁਕਨਾ ਕੋਰਪ ਦਾ ਦੌਰਾ ਕੀਤਾ। ਸੁਕਨਾ ਕੋਰਪ ਦੇ ਜ਼ਿੰਮੇ ਭੂਟਾਨ ਤੇ ਚੀਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਦੋਵੇਂ ਐਤਵਾਰ ਦਾਰਜੀਲਿੰਗ ਤੇ ਸਿੱਕਮ 'ਚ ਮੋਰਚੇ ਵਾਲੇ ਖੇਤਰਾਂ 'ਚ ਜਾਣਗੇ ਤੇ ਉੱਥੇ ਤਾਇਨਾਤ ਜਵਾਨਾਂ ਨਾਲ ਚਰਚਾ ਕਰਨਗੇ। ਇਸ ਦੇ ਨਾਲ ਹੀ ਦੁਸ਼ਹਿਰੇ ਮੌਕੇ ਸ਼ਾਸਤਰ ਪੂਜਨ ਵੀ ਕਰਨਗੇ।


ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਮੋਦੀ ਸਰਕਾਰ ਵੱਲੋਂ ਕਮੇਟੀ ਗਠਿਤ, ਡਾ. ਮਨਮੋਹਨ ਤੇ ਪ੍ਰਕਾਸ਼ ਸਿੰਘ ਬਾਦਲ ਹੋਣਗੇ ਮੈਂਬਰ


1962 ਨੂੰ ਹੋਇਆ ਸੀ ਆਈਟੀਬੀਪੀ ਦਾ ਗਠਨ:


ਆਈਟੀਬੀਪੀ ਦਾ ਗਠਨ ਚੀਨ ਨਾਲ ਹੋਏ ਯੁੱਧ ਦੌਰਾਨ 24 ਅਕਤੂਬਰ, 1962 ਨੂੰ ਹੋਇਆ ਸੀ। ਆਈਟੀਬੀਪੀ ਦਾ ਮੁੱਖ ਚਾਰਟਰ ਚੀਨ ਸੀਮਾ ਨਾਲ ਲੱਗਦੀ 3488 ਕਿਲੋਮੀਟਰ ਲੰਬੀ ਐਲਏਸੀ ਦੀ ਨਜ਼ਰ ਰੱਖਣਾ ਹੈ। ਆਈਟੀਬੀਪੀ ਦੀ ਸਭ ਤੋਂ ਉੱਚੀ ਪੋਸਟ ਕਰੀਬ 19 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ ਜਿੱਥੇ ਤਾਪਮਾਨ -45 ਡਿਗਰੀ ਤਕ ਪਹੁੰਚ ਜਾਂਦਾ ਹੈ।


ਪੰਜਾਬ ਦੇ ਕਰੀਬ 1000 ਪਿੰਡਾਂ 'ਚ ਹੋਵੇਗਾ ਵਿਲੱਖਣ ਦੁਸਹਿਰਾ, ਇਹ ਹੈ ਕਿਸਾਨਾਂ ਦੀ ਰਣਨੀਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ