Netflix ਮੋਬਾਇਲ ਯੂਜ਼ਰਸ ਲਈ ਖੁਸ਼ਖਬਰੀ! 199 ਵਾਲੇ ਪਲਾਨ 'ਚ ਵੱਡੀ ਤਬਦੀਲੀ
ਏਬੀਪੀ ਸਾਂਝਾ | 28 Feb 2020 07:45 PM (IST)
-Netflix ਹੁਣ ਕੁਝ ਨਵਾਂ ਟੈਸਟ ਕਰ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਉਪਭੋਗਤਾ ਖੁਸ਼ ਹੋਣਗੇ।
- Netflix ਦਾ 199 ਰੁਪਏ ਵਾਲਾ ਮੋਬਾਈਲ ਪਲਾਨ ਹੁਣ ਤੁਸੀਂ ਇਸ ਤਰ੍ਹਾਂ ਵੇਖੋਗੇ।
Netflix ਮੋਬਾਇਲ ਹੁਣ HD 'ਚ ਉਪਲੱਬਧ
Netflix ਨਿਯਮਿਤ ਰੂਪ ਨਾਲ ਭਾਰਤ ਅਤੇ ਵਿਸ਼ਵ ਪੱਧਰ 'ਤੇ ਆਪਣੇ ਉਪਭੋਗਤਾਵਾਂ ਲਈ ਨਵੇਂ ਫੀਚਰਸ ਅਤੇ subscription ਪਲਾਨ ਦੀ ਜਾਂਚ ਕਰਦਾ ਰਹਿੰਦਾ ਹੈ। Netflix ਹੁਣ ਕੁਝ ਨਵਾਂ ਟੈਸਟ ਕਰ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਉਪਭੋਗਤਾ ਖੁਸ਼ ਹੋਣਗੇ। ਖਾਸ ਕਰਕੇ ਉਹ ਜਹਿੜੇ ਸਸਤੇ ਪਲਾਨ ਦਾ ਆਨੰਦ ਲੈਣਾ ਚਾਹੁੰਦੇ ਹਨ। Netflix ਦਾ 199 ਰੁਪਏ ਵਾਲਾ ਮੋਬਾਈਲ ਪਲਾਨ ਅਤੇ 499 ਰੁਪਏ ਦਾ ਬੇਸਿਕ ਪਲਾਨ ਹੁਣ ਤੁਸੀਂ ਐਚਡੀ (720p)'ਚ ਦੇਖ ਸੱਕਦੇ ਹੋ। ਹੁਣ ਮੋਬਾਇਲ ਯੂਜ਼ਰਸ HD ਕੁਆਲਟੀ 'ਚ Netflix ਦਾ ਆਨੰਦ ਮਾਣ ਸੱਕਣਗੇ। Netflix ਦੇ ਮੌਜੂਦਾ ਸਟੈਂਡਡ 649 ਰੁਪਏ ਅਤੇ 799 ਰੁਪਏ ਵਾਲੇ ਪਲਾਨ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। Netflix ਇਕ ਹੋਰ ਰਣਨੀਤੀ ਦੀ ਪਰਖ ਕਰ ਰਹੀ ਹੈ ਜਿੱਥੇ ਇਹ ਪਹਿਲੇ ਮਹੀਨੇ ਲਈ Netflix ਭਾਰਤ ਵਿੱਚ ਸਿਰਫ 5 ਰੁਪਏ ਵਿੱਚ ਪੇਸ਼ ਕਰ ਰਿਹਾ ਹੈ।