Shah Rukh Khan Netflix: ਸ਼ਾਹਰੁਖ ਖਾਨ ਨੂੰ ਕਿੰਗ ਖਾਨ ਐਵੇਂ ਹੀ ਨਹੀਂ ਕਿਹਾ ਜਾਂਦਾ ਹੈ। ਉਹ ਤਕਰੀਬਨ 33 ਸਾਲਾਂ ਤੋਂ ਛੋਟੇ-ਵੱਡੇ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਹਰ ਦਿਨ ਸ਼ਾਹਰੁਖ ਦੇ ਨਾਂ ਕੋਈ ਨਾ ਕੋਈ ਉਪਲਬਧੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਨੈੱਟਫਲਿਕਸ ਨੇ ਇੱਕ ਸੂਚੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਸ਼ਾਹਰੁਖ ਖਾਨ 2022 ਦੇ ਸਭ ਤੋਂ ਵੱਧ ਪਸੰਦ ਕੀਤੇ ਗਏ ਕਿਰਦਾਰਾਂ ਵਿੱਚੋਂ ਇੱਕ ਹਨ।
ਦੱਸ ਦਈਏ ਕਿ ਇਸ ਲਿਸਟ 'ਚ 8 ਕਿਰਦਾਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ ਵਿੱਚ ਸ਼ਾਮਲ ਹੋਣ ਵਾਲੇ ਸ਼ਾਹਰੁਖ ਖਾਨ ਇਕਲੌਤੇ ਭਾਰਤੀ ਅਭਿਨੇਤਾ ਹਨ, ਜਦਕਿ ਆਲੀਆ ਭੱਟ ਇਕਲੌਤੀ ਅਦਾਕਾਰਾ ਹੈ। ਦੇਖੋ ਪੂਰੀ ਲਿਸਟ:
ਸ਼ਾਹਰੁਖ ਖਾਨ ਦੇ ਅਮਨ ਦੇ ਕਿਰਦਾਰ ਨੂੰ ਖੂਬ ਕੀਤਾ ਗਿਆ ਪਸੰਦ
ਨੈੱਟਫਲਿਕਸ 'ਤੇ ਸ਼ਾਹਰੁਖ ਖਾਨ ਦੀ ਫਿਲਮ 'ਕਲ ਹੋ ਨਾ ਹੋ' ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਹ ਫਿਲਮ 2022 ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਫਿਲਮ 'ਚ ਸ਼ਾਹਰੁਖ ਦੇ ਅਮਨ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।
ਆਲੀਆ ਭੱਟ ਦੀ ਡਾਰਲਿੰਗਜ਼ ਵੀ ਕੀਤੀ ਗਈ ਪਸੰਦ
ਆਲੀਆ ਭੱਟ ਦੀ ਫਿਲਮ 'ਡਾਰਲਿੰਗਜ਼' ਨੈੱਟਲ਼ਕਿਸ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਆਲੀਆ ਨੇ ਬਦਰੂ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਕਾਫੀ ਪਿਆਰ ਮਿਲਿਆ ਹੈ।
ਥਿੰਗ (ਵੈਡਨਸਡੇ)
ਵੈਡਨਸਡੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸੀਰੀਜ਼ 23 ਨਵੰਬਰ ਨੂੰ ਰਿਲੀਜ਼ ਕੀਤੀ ਗਈ ਸੀ। ਇਸ ਵਿੱਚ ਵੈਡਨਸਡੇ ਨਾਂ ਦੀ ਕੁੜੀ ਦੀ ਕਹਾਣੀ ਦਿਖਾਈ ਗਈ ਹੈ। ਵੈਡਨਸਡੇ ਤੇ ਉਸ ਦੇ ਸਾਥੀ ਥਿੰਗ ਨੇ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਦਸ ਦਈਏ ਕਿ ਵੈਡਨਸਡੇ ਮਸ਼ਹੂਰ ਕਾਰਟੂਨ ਸੀਰੀਜ਼ 'ਦ ਐਡਮਜ਼ ਫੈਮਿਲੀ' ਦੀ ਲਾਈਵ ਐਕਸ਼ਨ ਵੈੱਬ ਸੀਰੀਜ਼ ਹੈ, ਜਿਸ ਵਿੱਚ ਥਿੰਗ ਦੇ ਕਿਰਦਾਰ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ।
ਗੈਬਰੀਅਲ (ਐਮਿਲੀ ਇਨ ਪੈਰਿਸ)
ਐਮਿਲੀ ਇਨ ਪੈਰਿਸ ਦਾ ਨਵਾਂ ਸੀਜ਼ਨ ਆਇਆ ਹੈ, ਜੋ ਕਿ ਨੈੱਟਫਲਿਕਸ 'ਤੇ ਰਿਲੀਜ਼ ਹੋਇਆ ਸੀ। ਇਸ ਵਿੱਚ ਲੂਕਸ ਬਰਾਵੋ ਨੂੰ ਗੈਬਰੀਅਲ ਦੇ ਕਿਰਦਾਰ 'ਚ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ।
ਰੇਚਲ (ਫਰੈਂਡਜ਼)
ਫਰੈਂਡਜ਼ ਇੱਕ ਅਜਿਹੀ ਸੀਰੀਜ਼ ਹੈ, ਜਿਸ ਨੂੰ ਕਈ ਸਾਲਾਂ ਤੱਕ ਪਸੰਦ ਕੀਤਾ ਜਾਵੇਗਾ। 1994 ਤੋਂ 2004 ਲਗਾਤਾਰ 10 ਸਾਲ ਇਸ ਟੀਵੀ ਸ਼ੋਅ ਨੇ ਰਾਜ ਕੀਤਾ ਸੀ। ਪੂਰੀ ਦੁਨੀਆ 'ਚ ਫਰੈਂਡਜ਼ ਨੂੰ ਕਾਫੀ ਪਿਆਰ ਮਿਲਦਾ ਹੈ। ਖਾਸ ਕਰਕੇ ਰੇਚਲ ਦੇ ਕਿਰਦਾਰ ਨੂੰ ਕਾਫੀ ਪਿਆਰ ਮਿਲਿਆ ਹੈ। ਫਰੈਂਡਜ਼ ਨੈੱਟਫਲਿਕਸ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਹੈ।
ਇਨ੍ਹਾਂ ਕਿਰਦਾਰਾਂ ਨੂੰ ਵੀ ਮਿਲੀ ਜਗ੍ਹਾ
ਇਸ ਲਿਸਟ 'ਚ ਭਾਰਤੀ ਸੀਰੀਜ਼ 'ਮਿਸਮੈਚਡ' ਦੇ ਵਿਹਾਨ ਸਮਤ ਯਾਨਿ ਹਰਸ਼ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।
ਇਸ ਤੋਂ ਇਲਾਵਾ ਸਕਿੱਟਸ ਕਰੀਕ ਦੀ ਐਲੇਕਸਿਸ, ਨੈਵਰ ਹੈਵ ਐਵਰ ਦੇ ਪੈਕਸਟਨ ਵਰਗੇ ਕਿਰਦਾਰ ਵੀ ਇਸ ਲਿਸਟ 'ਚ ਸ਼ਾਮਲ ਹਨ।