ਮੁੰਬਈ: ਸ਼ਾਹਰੁਖ ਖ਼ਾਨ ਤੇ ਅਕਸ਼ੇ ਕੁਮਾਰ ਜਲਦੀ ਹੀ ਆਪੋ-ਆਪਣੀਆਂ ਫ਼ਿਲਮਾਂ ਨਾਲ ਬਾਕਸਆਫਿਸ ‘ਤੇ ਦਸਤਕ ਦੇਣ ਵਾਲੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਛਾਏ ਰਹਿਣਾ ਤਾਂ ਬਣਦਾ ਹੀ ਹੈ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਸ਼ੇ ਕੁਮਾਰ ਦੀ ਜੋ ਜਲਦੀ ਹੀ ‘2.0’ ਨਾਲ ਸਕਰੀਨ ‘ਤੇ ਰਜਨੀਕਾਂਤ ਨਾਲ ਭਿੜਦੇ ਨਜ਼ਰ ਆਉਣਗੇ। ਫ਼ਿਲਮ ਦਾ ਹੁਣ ਤਕ ਪੋਸਟਰ ਤੇ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ ਪਰ ਹੁਣ ਕੁਝ ਸਮਾਂ ਪਹਿਲਾਂ ਹੀ ਅਕਸ਼ੇ ਕੁਮਾਰ ਦੀ ‘2.0’ ਦੀ ਵਿਲਨ ਲੁੱਕ ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਉਹ ਇੱਕ ਹੀ ਤਸਵੀਰ ‘ਚ ਕਈ ਅੰਦਾਜ਼ਾਂ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਲਿਖਿਆ, "ਟ੍ਰੇਲਰ ਰਿਲੀਜ਼ ਲਈ ਦੋ ਹੋਰ ਦਿਨ ਬਾਕੀ ਹਨ।"


ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜ਼ੀਰੋ’ ਦੀ ਜਿਸ ਦੇ ਕਈ ਪੋਸਟਰ ਤੇ ਦੋ ਟੀਜ਼ਰ ਸਾਹਮਣੇ ਆ ਚੁੱਕੇ ਹਨ। ਫ਼ਿਲਮ ਦਾ ਟ੍ਰੇਲਰ ਕੱਲ੍ਹ ਯਾਨੀ ਸ਼ਾਹਰੁਖ ਦੇ ਜਨਮ ਦਿਨ ਮੌਕੇ ਰਿਲੀਜ਼ ਹੋਣਾ ਹੈ। ਇਸ ਦੀ ਤਿਆਰੀ ਵੀ ਹੋ ਚੁੱਕੀ ਹੈ। ਸ਼ਾਹਰੁਖ ਨੇ ‘ਜ਼ੀਰੋ’ ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਆਪਣੇ ਫ਼ਿਲਮ ਦੇ ਦੋ ਪੋਸਟਰ ਰਿਲੀਜ਼ ਕੀਤੇ ਹਨ।


ਫ਼ਿਲਮ ‘ਜ਼ੀਰੋ’ ਦੇ ਇੱਕ ਪੋਸਟਰ ‘ਚ ਸ਼ਾਹਰੁਖ ਆਪਣੀ ਜੋੜੀਦਾਰ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆ ਰਹੇ ਹਨ। ਅਨੁਸ਼ਕਾ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ਵੀ ਸ਼ਾਹਰੁਖ ਨਾਲ ਕੀਤੀ ਸੀ। ਇਹ ਦੋਵਾਂ ਦੀ ਤੀਜੀ ਫ਼ਿਲਮ ਹੈ। ਅਨੁਸ਼ਕਾ ਨਾਲ ਫ਼ਿਲਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, "ਇਸ ਪੂਰੀ ਦੁਨੀਆ ‘ਚ ਮੇਰੀ ਬਰਾਬਰੀ ਦੀ ਇੱਕ ਹੀ ਤਾਂ ਹੈ…।"


ਉਧਰ, ‘ਜ਼ੀਰੋ’ ਦਾ ਦੂਜਾ ਪੋਸਟਰ ਰਿਲੀਜ਼ ਕਰਦੇ ਹੋਏ ਸ਼ਾਹਰੁਖ ਨੇ ਕੈਟਰੀਨਾ ਕੈਫ ਨਾਲ ਤਸਵੀਰ ਨੂੰ ਸ਼ੇਅਰ ਕੀਤਾ ਹੈ। ਅਨੁਸ਼ਕਾ ਨਾਲ ਫ਼ਿਲਮ ‘ਚ ਕੈਟਰੀਨਾ ਕੈਫ ਵੀ ਹੈ। ਇਸ ਪੋਸਟਰ ‘ਚ ਸ਼ਾਹਰੁਖ, ਕੈਟਰੀਨਾ ਦੀ ਖੁਬਸੂਰਤੀ ਨੂੰ ਨਿਹਾਰਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਸ਼ਾਹਰੁਖ ਨੇ ਇੰਨੀ ਖੂਬਸੂਰਤ ਕੁੜੀ ਆਪਣੀ ਪੂਰੀ ਜਿੰਦਗੀ ‘ਚ ਨਹੀਂ ਦੇਖੀ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, ‘ਸਿਤਾਰਿਆਂ ਦੇ ਖੁਆਬ ਦੇਖਣ ਵਾਲਿਓ, ਅਸੀਂ ਤਾਂ ਚੰਨ ਨੂੰ ਕਰੀਬ ਤੋਂ ਦੇਖਿਆ ਹੈ’।