ਮਾਰਵਾਹ ਨੇ ਇਲਜ਼ਾਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਵਿਗਿਆਨਕ ਢੰਗ ਨਾਲ ਇਸ ਨੂੰ ਸਾਬਤ ਕਰਕੇ ਦਿਖਾਉਣ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਵਿੱਚ ਪਰਾਲ਼ੀ ਨੂੰ ਲਾਈ ਜਾਣ ਵਾਲੀ ਅੱਗ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਦੋ ਕਿਲਮੋਮੀਟਰ ਪ੍ਰਤੀ ਘੰਟੇ ਤੋਂ ਵੱਧ ਤੇਜ਼ ਹਵਾ ਵੀ ਨਹੀਂ ਵਗੀ ਤਾਂ ਅਜਿਹੇ ਵਿੱਚ ਪੰਜਾਬ ਦੇ ਧੂੰਏਂ ਦਾ ਪਾਕਿਸਤਾਨ ਜਾਂ ਦਿੱਲੀ ਜਾ ਕੇ ਪ੍ਰਦੂਸ਼ਣ ਫੈਲਾਉਣ ਦਾ ਇਲਜ਼ਾਮ ਬਿਲਕੁਲ ਥੋਥਾ ਹੈ।
ਚੇਅਰਮੈਨ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਉਨ੍ਹਾਂ ਦੇ ਆਪਣੇ ਕਾਰਨ ਜ਼ਿੰਮੇਵਾਰ ਹਨ ਤੇ ਅਕਤੂਬਰ ਮਹੀਨੇ ਵਿੱਚ ਦਿੱਲੀ ਵਿੱਚ ਜੋ ਸਮੌਗ ਦੀ ਚਾਦਰ ਫੈਲ ਜਾਂਦੀ ਹੈ, ਉਹ ਮੌਸਮ ਵਿੱਚ ਆਈ ਨਮੀ ਕਾਰਨ ਹੁੰਦੀ ਹੈ, ਜਿਸ ਕਾਰਨ ਪ੍ਰਦੂਸ਼ਕ ਉੱਪਰੀ ਵਾਤਾਵਰਣ ਵਿੱਚ ਨਹੀਂ ਜਾ ਸਕਦੇ। ਇਸ ਲਈ ਅਜਿਹਾ ਨਹੀਂ ਹੋ ਸਕਦਾ ਕਿ ਪੰਜਾਬ ਵਿੱਚ ਪਰਾਲ਼ੀ ਸਾੜੀ ਜਾਏ ਤੇ ਇ ਕਾਰਨ ਦਿੱਲੀ ਵਿੱਚ ਸਮੌਗ ਫੈਲ ਜਾਵੇ।
ਮਾਰਵਾਹ ਨੇ ਅੱਗੇ ਵੀ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਹਵਾ ਦੀ ਗੁਣਵੱਤਾ 'ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਵਿੱਚ ਔਸਤ ਏਕਿਊਆਈ ਪੱਧਰ 160 ਹੈ ਜਦਕਿ ਦਿੱਲੀ ਵਿੱਚ ਇਸੇ ਸਮੇਂ ਦੌਰਾਨ ਏਕਿਊਆਈ 350 ਤੋਂ ਵੀ ਵੱਧ ਹੈ। ਜੇਕਰ ਪਰਾਲ਼ੀ ਸਾੜਨ ਨਾਲ ਸਭ ਤੋਂ ਪਹਿਲਾਂ ਪੰਜਾਬ ਦਾ ਹੀ ਨੁਕਸਾਨ ਹੋਣਾ ਸੀ।