Punjabi Movies Releasing In September 2022: ਪੰਜਾਬੀ ਫ਼ਿਲਮ ਇੰਡਸਟਰੀ ਲਈ ਸਾਲ 2022 ਭਾਗਾਂ ਵਾਲਾ ਚੜ੍ਹਿਆ ਹੈ। ਇਸ ਸਾਲ ਪੰਜਾਬੀ ਇੰਡਸਟਰੀ ਨੇ ਕਈ ਫ਼ਿਲਮਾਂ ਦਿਤੀਆਂ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ `ਚ ਤਾਂ ਜਿਵੇਂ ਫ਼ਿਲਮਾਂ ਦੀ ਝੜੀ ਲੱਗ ਗਈ ਹੈ। 

ਸਤੰਬਰ ਮਹੀਨਾ ਚੜ੍ਹ ਚੁੱਕਿਆ ਹੈ। ਇਸ ਮਹੀਨੇ ਕਈ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਸਤੰਬਰ ਮਹੀਨੇ `ਚ ਕੁੱਲ 6 ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਫ਼ਿਲਮਾਂ ਨੇ ਉਹ:

ਯਾਰ ਮੇਰਾ ਤਿਤਲੀਆਂ ਵਰਗਾ`ਯਾਰ ਮੇਰਾ ਤਿਤਲੀਆਂ ਵਰਗਾ` ਫ਼ਿਲਮ ਦੀ ਉਡੀਕ ਦਰਸ਼ਕ ਬੇਸਵਰੀ ਨਾਲ ਕਰ ਰਹੇ ਹਨ। ਇਹ ਫ਼ਿਲਮ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ `ਚ ਗਿੱਪੀ ਗਰੇਵਾਲ, ਤਨੂ ਗਰੇਵਾਲ, ਕਰਮਜੀਤ ਅਨਮੋਲ, ਰਾਜ ਧਾਲੀਵਾਲ ਤੇ ਗੁਰਤੇਗ ਸਿੰਘ ਐਕਟਿੰਗ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਲਈ ਅਡਵਾਂਸ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਜਿਵੇਂ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਪਿਆਰ ਦਿਤਾ ਸੀ, ਉਸ ਨੂੰ ਦੇਖ ਕੇ ਤਾਂ ਇੰਜ ਲਗਦਾ ਹੈ ਜਿਵੇਂ ਫ਼ਿਲਮ ਹਾਊਸਫੁੱਲ ਰਹੇਗੀ।

ਬੈਚ 2013ਇਸ ਫ਼ਿਲਮ `ਚ ਹਰਦੀਪ ਗਰੇਵਾਲ ਦੇ ਨਾਲ ਹਸ਼ਨੀਨ ਚੌਹਾਨ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਤੇਰੀ ਮੇਰੀ ਗੱਲ ਬਣ ਗਈਇਸ ਫ਼ਿਲਮ `ਚ ਅਖਿਲ ਤੇ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਰੋਮਾਂਟਿਕ ਕਿਰਦਾਰ ੋਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਪ੍ਰੀਤੀ ਸਪਰੂ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਵੀ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਮੋਹਮੋਹ ਉਨ੍ਹਾਂ ਪੰਜਾਬੀ ਫ਼ਿਲਮਾਂ ਵਿੱਚੋਂ ਇੱਕ ਹੈ, ਜਿਸ ਨੂੰ ਦਰਸ਼ਕ ਬੇਸਵਰੀ ਨਾਲ ਉਡੀਕ ਰਹੇ ਹਨ। ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਖਾਸ ਕਰਕੇ ਸਰਗੁਣ ਮਹਿਤਾ ਨੇ ਆਪਣੀ ਦਮਦਾਰ ਐਕਟਿੰਗ ਨਾਲ ਸਭ ਨੂੰ ਮੋਹ ਲਿਆ ਹੈ। ਫ਼ਿਲਮ ਦੇ ਗੀਤ ਤੇ ਡਾਇਲੌਗ ਵੀ ਜ਼ਬਰਦਸਤ ਹਿੱਟ ਹੋ ਗਏ ਹਨ। ਇਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜੋਗੀਜੋਗੀ ਦਿਲਜੀਤ ਦੋਸਾਂਝ ਦੀ ਫ਼ਿਲਮ ਹੈ। ਫ਼ਿਲਮ `ਚ ਦਿਲਜੀਤ ਜੋਗੀ ਦੇ ਕਿਰਦਾਰ ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 16 ਸਤੰਬਰ ਤੋਂ ਨੈੱਟਫਲਿਕਸ ਤੇ ਦੇਖੀ ਜਾ ਸਕੇਗੀ। ਫ਼ਿਲਮ 1984 ਦੇ ਸਿੱਖ ਕਤਲੇਆਮ ਦੀ ਦਰਦਨਾਕ ਤਸਵੀਰ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਇਹ ਪੰਜਾਬੀ ਫ਼ਿਲਮ ਨਹੀਂ ਹੈ, ਪਰ ਪੰਜਾਬੀਆਂ `ਚ ਇਸ ਫ਼ਿਲਮ ਦਾ ਜ਼ਬਰਦਸਤ ਕ੍ਰੇਜ਼ ਹੈ। ਇਸ ਕਰਕੇ ਇਸ ਫ਼ਿਲਮ ਨੂੰ ਪੰਜਾਬੀ ਫ਼ਿਲਮਾਂ ਦੀ ਲਿਸਟ `ਚ ਸ਼ਾਮਲ ਕਰਨਾ ਜ਼ਰੂਰੀ ਹੈ।

ਮਾਂ ਦਾ ਲਾਡਲਾਮਾਂ ਦਾ ਲਾਡਲਾ ਫ਼ਿਲਮ ਵੀ 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਸਰਗੁਣ ਮਹਿਤਾ ਸਟਾਰਰ `ਮੋਹ` ਨਾਲ ਟੱਕਰ ਦੇਖਣ ਨੂੰ ਮਿਲੇਗੀ। ਫ਼ਿਲਮ `ਚ ਨੀਰੂ ਬਾਜਵਾ, ਤਰਸੇਮ ਜੱਸੜ, ਰੂਪੀ ਗਿੱਲ, ਨਿਰਮਲ ਰਿਸ਼ੀ ਤੇ ਇਫ਼ਤੀਖਾਰ ਠਾਕੁਰ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆੳੇੁਣਗੇ। 

ਕ੍ਰਿਮੀਨਲਸਤੰਬਰ ਮਹੀਨੇ `ਚ ਰਿਲੀਜ਼ ਹੋਣ ਵਾਲੀ ਨੀਰੂ ਬਾਜਵਾ ਦੀ ਦੂਜੀ ਫ਼ਿਲਮ ਹੈ `ਕ੍ਰਿਮੀਨਲ`। ਇਹ ਇਕ ਕ੍ਰਾਈਮ ਥ੍ਰਿਲਰ ਹੈ। ਜਿਸ ਵਿੱਚ ਨੀਰੂ ਬਾਜਵਾ ਦੇ ਨਾਲ ਨਾਲ ਰਘਵੀਰ ਬੋਲੀ, ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਮੁੱਖ ਕਿਰਦਾਰ `ਚ ਨਜ਼ਰ ਆਉਣਗੇ। ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।

ਕਾਬਿਲੇਗ਼ੌਰ ਹੈ ਕਿ ਸਤੰਬਰ ਮਹੀਨੇ `ਚ 6 ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਕਿਹੜੀ ਫ਼ਿਲਮ ਨੂੰ ਦਰਸ਼ਕ ਪਿਆਰ ਦਿੰਦੇ ਹਨ ਤੇ ਕਿਹੜੀ ਫ਼ਿਲਮ ਨੂੰ ਨਕਾਰਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।