ਚੰਡੀਗੜ੍ਹ: ਫਿਲਮ "ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ" ਦਾ ਪਹਿਲਾ ਗੀਤ "ਮਾਏ ਨੀ" ਰਿਲੀਜ਼ ਹੋ ਚੁਕਿਆ ਹੈ, ਜਿਸਦੀ ਇੱਕ ਝਲਕ ਅਸੀਂ ਫਿਲਮ ਦੇ ਟ੍ਰੇਲਰ ਵਿੱਚ ਵੀ ਵੇਖੀ ਸੀ। ਇਸ ਗੀਤ ਨੇ ਦਰਸ਼ਕਾਂ ਦੀਆਂ ਡੂੰਗੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਛੂ ਲਿਆ ਹੈ। ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ 'ਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਪਰਦੇਸਾਂ 'ਚ ਵੱਸਦੇ ਪੰਜਾਬੀਆਂ ਦੀਆਂ ਮਜਬੂਰੀਆਂ ਅਤੇ ਸੰਘਰਸ਼ਾਂ ਨੂੰ ਦਿਖਾਇਆ ਗਿਆ ਹੈ।


ਇਹ ਵੀ ਪੜ੍ਹੋ: ਇਹ ਹਨ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਪਾਵਰਫੁਲ ਅਭਿਨੇਤਰੀਆਂ, ਵੱਡੇ ਹੀਰੋ ਵੀ ਇਨ੍ਹਾਂ ਸਾਹਮਣੇ ਫੇਲ੍ਹ





ਗਾਇਕ-ਗੀਤਕਾਰ, ਬੀਰ ਸਿੰਘ ਨੇ ਸਰੋਤਿਆਂ ਦੇ ਦਿਲਾਂ ਨੂੰ ਇਸ ਗੀਤ ਰਾਹੀਂ ਛੂਹ ਲਿਆ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਭੀੜੀਆਂ ਭਾਵਨਾਵਾਂ ਨੂੰ ਮੁੜ ਯਾਦ ਕਰਾਇਆ ਹੈ ਜਿਹਨਾਂ ਨੂੰ ਦਬਾ ਕੇ ਉਹ ਆਪਣੀਆਂ ਜ਼ਿੰਦਗੀ ਨੂੰ ਜੀ ਰਹੇ ਹਨ। ਇਸ ਗੀਤ ਵਿੱਚ, ਸਰੋਤਿਆਂ ਨੂੰ ਉਸ ਨਿੱਘ ਦੀ ਛੂ ਨਾਲ ਰੂਬਰੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਉਸਦੇ ਸਾਰੇ ਦਰਦ ਦੂਰ ਹੋ ਸਕਦੇ ਹਨ।


ਫਿਲਮ ਵਿੱਚ ਇੱਕ ਵੱਡੀ ਅਤੇ ਨਿਪੁੰਨ ਸਟਾਰਕਾਸਟ ਸ਼ਾਮਲ ਹੈ, ਜਿਸ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸ਼ਾਮਲ ਹਨ ਜੋ ਹਰ ਇੱਕ ਦੀ ਅਸਲੀਅਤ ਨਾਲ ਜੁੜੀਆਂ ਵੱਖੋ ਵੱਖਰੀਆਂ ਕਹਾਣੀਆਂ ਦਾ ਖੁਲਾਸਾ ਕਰਦੇ ਹਨ ਜੋ ਤਕਰੀਬਨ ਹਰ ਕੋਈ ਜੀ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਫਿਲਮ 'ਚੱਲ ਜਿੰਦੀਏ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਕਹਾਣੀ ਹੈ ਪੰਜਾਬ ਛੱਡ ਪੈਸਾ ਕਮਾਉਣ ਗਏ ਪੰਜਾਬੀਆਂ ਦੀ। ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੀ ਲਾਈਫ 'ਚ ਕਿੰਨੇ ਸੰਘਰਸ਼ ਹਨ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਏ ਤਾਂ ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ, ਕਾਂਗਰਸ ਨੇ ਕੀਤਾ ਬਾਈਕਾਟ