Most Expensive Punjabi Actress: ਇਹ ਹਨ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਪਾਵਰਫੁਲ ਅਭਿਨੇਤਰੀਆਂ, ਵੱਡੇ ਹੀਰੋ ਵੀ ਇਨ੍ਹਾਂ ਸਾਹਮਣੇ ਫੇਲ੍ਹ
ਨੀਰੂ ਬਾਜਵਾ ਨੇ 'ਕਲੀ ਜੋਟਾ' ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਬਬਲੀ ਤੇ ਚੁਲਬੁਲੇ ਕਿਰਦਾਰ ਹੀ ਨਹੀਂ, ਸਗੋਂ ਸੀਰੀਅਸ ਕਿਰਦਾਰ ਵੀ ਨਿਭਾ ਸਕਦੀ ਹੈ।
Download ABP Live App and Watch All Latest Videos
View In Appਨੀਰੂ ਬਾਜਵਾ ਸਭ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਵੀ ਹੈ। ਰਿਪੋਰਟ ਦੇ ਮੁਤਾਬਕ ਉਹ ਇੱਕ ਫਿਲਮ ਲਈ 2 ਕਰੋੜ ਫੀਸ ਚਾਰਜ ਕਰਦੀ ਹੈ।
ਸੋਨਮ ਬਾਜਵਾ ਖੂਬਸੂਰਤੀ ਦੇ ਨਾਲ ਨਾਲ ਐਕਟਿੰਗ ਲਈ ਵੀ ਜਾਣੀ ਜਾਂਦੀ ਹੈ। ਸੋਨਮ ਬਾਜਵਾ ਪਹਿਲੀ ਵਾਰ 'ਪੰਜਾਬ 1984' 'ਚ ਨਜ਼ਰ ਆਈ ਸੀ।
ਸੋਨਮ ਅੱਜ ਪੰਜਾਬੀ ਇੰਡਸਟਰੀ ਦੀ ਸਭ ਤੋਂ ਬੇਹਤਰੀਨ ਤੇ ਮਹਿੰਗੀ ਅਭਿਨੇਤਰੀਆਂ 'ਚੋਂ ਇੱਕ ਹੈ। ਉਹ ਇੱਕ ਫਿਲਮ ਲਈ ਕਰੋੜ ਫੀਸ ਲੈਂਦੀ ਹੈ।
ਸਰਗੁਣ ਮਹਿਤਾ ਵੀ ਇਸ ਲਿਸਟ 'ਚ ਟੌਪ ਫਾਈਵ ;ਚ ਸ਼ਾਮਲ ਹੈ। ਸਰਗੁਣ ਆਪਣੀ ਖੁਬਸੂਰਤੀ ਤੇ ਬੇਹਤਰੀਨ ਅਦਾਕਾਰੀ ਲਈ ਜਾਣੀ ਜਾਂਦੀ ਹੈ।
ਉਸ ਨੇ 'ਮੋਹ' ਫਿਲਮ ਚ ਆਪਣੀ ਪਰਫਾਰਮੈਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਇੱਕ ਫਿਲਮ ਲਈ 40-60 ਲੱਖ ਫੀਸ ਲੈਂਦੀ ਹੈ।
ਹਿਮਾਂਸ਼ੀ ਖੁਰਾਣਾ ਜਦੋਂ ਬਿੱਗ ਬੌਸ 13 'ਚ ਨਜ਼ਰ ਆਈ ਤਾਂ ਪੂਰੇ ਹਿੰਦੂਸਤਾਨ ਦੀ ਜਾਨ ਬਣ ਗਈ। ਬਿੱਗ ਬੌਸ 'ਚ ਸਭ ਨੇ ਉਸ ਦੇ ਗੇਮ ਨੂੰ ਕਾਫੀ ਪਸੰਦ ਕੀਤਾ ਸੀ। ਰਿਪੋਰਟ ਦੇ ਮੁਤਾਬਕ ਹਿਮਾਂਸ਼ੀ ਇੱਕ ਗਾਣੇ ਦੀ ਵੀਡੀਓ ਲਈ 50 ਲੱਖ ਫੀਸ ਚਾਰਜ ਕਰਦੀ ਹੈ।
ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਟਾਰ ਹੈ। ਉਸ ਥੋੜੇ ਸਮੇਂ 'ਚ ਹੀ ਪੰਜਾਬੀ ਇੰਡਸਟਰੀ 'ਚ ਕਾਫੀ ਨਾਮ ਕਮਾ ਲਿਆ ਹੈ। ਤਾਨੀਆ ਇੱਕ ਫਿਲਮ ਲਈ ਕਿੰਨੀ ਫੀਸ ਲੈਂਦੀ ਹੈ, ਇਸ ਬਾਰੇ ਤਾਂ ਹਾਲੇ ਕੋਈ ਜਾਣਕਾਰੀ ਸਾਡੇ ਕੋਲ ਨਹੀਂ ਹੈ, ਪਰ ਇਨ੍ਹਾਂ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤਾਨੀਆ ਕੁੱਲ 5 ਮਿਲੀਅਨ ਯਾਨਿ 40 ਕਰੋੜ ਜਾਇਦਾਦ ਦੀ ਮਾਲਕਣ ਹੈ।