16 ਜੁਲਾਈ ਨੂੰ ਰਿਲੀਜ਼ ਨਾ ਹੋ ਪਾਈ ਪੰਜਾਬੀ ਫਿਲਮ 'ਤੁਣਕਾ ਤੁਣਕਾ', ਨੂੰ ਹੁਣ ਇਕ ਹੋਰ ਨਵੀਂ ਰਿਲੀਜ਼ਿੰਗ ਡੇਟ ਮਿੱਲ ਚੁੱਕੀ ਹੈ। ਥੀਏਟਰ ਸ਼ੁਰੂ ਨਾ ਹੋਣ ਕਾਰਨ ਇਹ ਫਿਲਮ 16 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਹੁਣ ਇਹ ਪੰਜਾਬੀ ਫਿਲਮ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। 5 ਅਗਸਤ ਨੂੰ ਇਹ ਫਿਲਮ ਵਰਲਵਾਈਡ ਸਿਨੇਮਾ ਘਰ ਵਿਚ ਰਿਲੀਜ਼ ਹੋਵੇਗੀ। ਨਵੀਂ ਰਿਲੀਜ਼ ਡੇਟ ਦੇ ਨਾਲ ਹਰਦੀਪ ਦੇ ਮਾਯੂਸ ਹੋਏ ਫੈਨਜ਼ ਨੂੰ ਖੁਸ਼ੀ ਜ਼ਰੂਰ ਹੋਵੇਗੀ। 



ਪੰਜਾਬੀ ਆਰਟਿਸਟ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ। ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ ਨਾਲ, ਆਪਣੀ ਡੈਬਿਊ ਫਿਲਮ ਦੇ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਸਨ। ਪਰ ਹਰਦੀਪ ਦੀ ਇਹ ਡੈਬਿਊ ਫਿਲਮ ਪੋਸਟ ਪੋਨ ਹੋ ਗਈ ਸੀ ਜਿੱਸ ਬਾਰੇ ਜਾਣਕਾਰੀ ਖੁਦ ਹਰਦੀਪ ਨੇ ਸਾਂਝੀ ਕੀਤੀ ਸੀ। 



ਹਰਦੀਪ ਗਰੇਵਾਲ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ 'ਸਿਨੇਮਾ ਘਰ ਅਜੇ ਨਾ ਖੁੱਲਣ ਕਾਰਣ ਆਪਣੀ ਫਿਲਮ “ਤੁਣਕਾ ਤੁਣਕਾ” ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਪਰ ਵਾਅਦਾ ਆਪ ਸਭ ਨਾਲ ਹੈ ਕਿ ਜਲਦੀ ਆਵਾਂਗੇ ਤੇ ਵੱਡੇ ਪਰਦੇ 'ਤੇ ਹੀ ਆਵਾਂਗੇ। ਬੱਸ ਸਾਥ ਬਣਾਈ ਰੱਖਿਉ। ਇਸ ਖਬਰ ਨਾਲ ਫੈਨਜ਼ ਨਿਰਾਸ਼ ਜ਼ਰੂਰ ਹੋਣਗੇ ਪਰ ਇਸ ਫਿਲਮ ਵਿਚ ਹਰਦੀਪ ਗਰੇਵਾਲ ਦੀ ਡੈਡੀਕੇਸ਼ਨ ਇਨੀ ਕੁ ਹੈ ਕਿ ਜੋ ਫੈਨਜ਼ ਵਿਚ ਐਕਸਾਈਟਮੈਂਟ ਬਣਾਈ ਰਖੇਗੀ। 


ਹਰਦੀਪ ਗਰੇਵਾਲ ਇਸ ਫਿਲਮ ਲਈ ਆਪਣਾ ਵੱਡਾ ਬੌਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ, ਜੋ ਸਭ ਨੂੰ ਹੈਰਾਨ ਕਰਦਾ ਹੈ। ਇਹ ਵੱਡਾ ਟ੍ਰਾਂਸਫੋਰਮੇਸ਼ਨ ਉਨ੍ਹਾਂ ਨੇ ਆਪਣੀ ਫਿਲਮ 'ਤੁਣਕਾ ਤੁਣਕਾ' ਨੂੰ ਅਲਗ ਦਿਖਾਉਣ ਲਈ ਕੀਤਾ। ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' 16 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਸੀ। ਪਰ ਹੁਣ ਇਹ ਫਿਲਮ ਇਕ ਹੋਰ ਨਵੀਂ ਰਿਲੀਜ਼ ਡੇਟ ਨਾਲ 5 ਅਗਸਤ ਨੂੰ ਰਿਲਜ਼ੀ ਹੋਵੇਗੀ। 


'ਤੁਣਕਾ ਤੁਣਕਾ' ਦਾ ਹੁਣ ਤਕ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਫਿਲਹਾਲ ਫਿਲਮ ਦਾ ਟਰੇਲਰ ਰਿਲੀਜ਼ ਹੋਣਾ ਵੀ ਬਾਕੀ ਹੈ, ਫਿਲਮ 'ਤੁਣਕਾ ਤੁਣਕਾ' ਦਾ ਪਹਿਲਾ ਗੀਤ 'ਬਾਪੂ' ਰਿਲੀਜ਼ ਹੋਇਆ ਹੈ ਜਿਸ ਨੂੰ ਕੁਲਬੀਰ ਝਿੰਜਰ ਨੇ ਗਾਇਆ ਹੈ।