ਚੰਡੀਗੜ੍ਹ, Haryana Lockdown Extended: ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ‘ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਮੁਹਿੰਮ ਤਹਿਤ ਰਾਜ ਵਿੱਚ ਲੌਕਡਾਊਨ ਨੂੰ ਇੱਕ ਹਫਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ ਹੁਣ ਲੌਕਡਾਊਨ 26 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ ਤੇ ਇਸ ਲਈ ਸਰਕਾਰ ਨੇ ਇਕ ਨਵੀਂ ਹਦਾਇਤ ਜਾਰੀ ਕੀਤੀ ਹੈ।
ਇਸ ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਰਾਜ ਵਿੱਚ ਰੈਸਟੋਰੈਂਟ, ਢਾਬਿਆਂ ਤੇ ਬਾਰਾਂ ਨੂੰ ਰਾਤ 11 ਵਜੇ ਤੱਕ ਖੋੱਲ੍ਹਿਆ ਜਾ ਸਕਦਾ ਹੈ, ਜਦਕਿ ਖਾਣ-ਪੀਣ ਦੀਆਂ ਵਸਤਾਂ ਦੀ ਹੋਮ ਡਿਲਿਵਰੀ ਰਾਤ 11 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਜ ਦੇ ਮੁੱਖ ਸਕੱਤਰ ਵਿਜੇਵਰਧਨ ਨੇ ਲੌਕਡਾਊਨ ਦੀ ਮਿਆਦ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਦੁਹਰਾਇਆ ਕਿ ਜੇ ਲੋਕ ਮਹਾਂਮਾਰੀ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਪੁਲਿਸ ਸਖਤੀ ਨਾਲ ਲੌਕਡਾਊਨ ਲਾਗੂ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਅਜਿਹੀ ਸਥਿਤੀ ਵਿੱਚ ਲੋਕਾਂ ਲਈ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
ਇਹ ਨਵੀਂਆਂ ਗਾਈਡਲਾਈਨਜ਼:
· ਹੁਣ ਰੈਸਟੋਰੈਂਟ ਅਤੇ ਬਾਰ (ਹੋਟਲ ਤੇ ਮਾਲ ਰੈਸਟੋਰੈਂਟਾਂ ਅਤੇ ਬਾਰਾਂ ਸਮੇਤ) ਨੂੰ ਸਵੇਰੇ 10 ਵਜੇ ਤੋਂ ਰਾਤੀਂ 11 ਵਜੇ ਤੱਕ ਖੋਲ੍ਹਿਆ ਜਾ ਸਕਦਾ ਹੈ।
· ਹੋਮ ਡਲਿਵਰੀ ਦਾ ਸਮਾਂ ਵੀ ਇਕੋ ਜਿਹਾ ਰਹੇਗਾ।
· ਕਲੱਬ, ਰੈਸਟੋਰੈਂਟ, ਗੋਲਫ ਕਲੱਬਾਂ ਦੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤੀਂ 11 ਵਜੇ ਤੱਕ ਖੁੱਲ੍ਹਣਗੇ।
· ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਜਿੰਮ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
· ਕਾਮਨ ਲਾਅ ਐਡਮਿਸ਼ਨ ਟੈਸਟ (ਸੀ ਐਲ ਏ ਟੀ) 23 ਜੁਲਾਈ ਨੂੰ ਲਿਆ ਜਾਵੇਗਾ।
· ਵਿਆਹ ਤੇ ਅੰਤਿਮ ਸਸਕਾਰ ਲਈ 100 ਲੋਕ ਇਕੱਠੇ ਹੋ ਸਕਣਗੇ। ਭਾਵੇਂ ਇਹ ਪ੍ਰਣਾਲੀ ਪਹਿਲਾਂ ਤੋਂ ਮੌਜੂਦ ਹੈ।
· ਸਪਾਅ ਸਵੇਰੇ 6 ਵਜੇ ਖੋਲ੍ਹਿਆ ਜਾ ਸਕਦਾ ਹੈ ਤੇ ਰਾਤ 8 ਵਜੇ ਤੱਕ ਚੱਲੇਗਾ।
· ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹੀਆਂ ਹੋਣਗੀਆਂ ਤੇ ਮਾਲ ਸਵੇਰੇ 10 ਵਜੇ ਤੋਂ 8 ਵਜੇ ਤਕ ਖੁੱਲ੍ਹਣਗੇ
· ਖੇਡ ਗਤੀਵਿਧੀਆਂ ਲਈ ਸਟੇਡੀਅਮ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।
· ਕਾਰਪੋਰੇਟ ਦਫਤਰਾਂ ਨੂੰ 100 ਪ੍ਰਤੀਸ਼ਤ ਹਾਜ਼ਰੀ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ! ਹਰਿਆਣਾ ’ਚ 26 ਜੁਲਾਈ ਤੱਕ ਲੌਕਡਾਊਨ, ਨਵੀਆਂ ਗਾਈਡਲਾਈਨਜ਼ ਜਾਰੀ
ਏਬੀਪੀ ਸਾਂਝਾ
Updated at:
18 Jul 2021 04:14 PM (IST)
ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ‘ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਮੁਹਿੰਮ ਤਹਿਤ ਰਾਜ ਵਿੱਚ ਲੌਕਡਾਊਨ ਨੂੰ ਇੱਕ ਹਫਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ।
lockdown
NEXT
PREV
Published at:
18 Jul 2021 04:14 PM (IST)
- - - - - - - - - Advertisement - - - - - - - - -