ਨਵੀਂ ਦਿੱਲੀ: ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਇਕ ਨਿਊਜ਼ ਵੈਬਸਾਈਟ 'ਤੇ ਦੇਸ਼ ਦੇ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਇਲਜ਼ਾਮ ਲਾਇਆ ਹੈ। ਸੰਬਿਤ ਪਾਤਰਾ ਨੇ ਇਲਜ਼ਾਮ ਲਾਇਆ ਹੈ ਕਿ ਨਿਊਜ਼ ਕਲਿੱਕ ਨਾਂਅ ਦੀ ਵੈਬਸਾਈਟ ਭਾਰਤ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ।


ਪਾਤਰਾ ਨੇ ਇਹ ਵੀ ਕਿਹਾ ਹੈ ਕਿ ਨਿਊਜ਼ ਕਲਿੱਕ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ। ਇਹ ਵੈਬਸਾਈਟ ਇੰਟਰਨੈਸ਼ਨਲ ਸਾਜ਼ਿਸ਼ ਦਾ ਹਿੱਸਾ ਹੈ। ਸੰਬਿਤ ਪਾਤਰਾ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, 'ਪੂਰੇ ਵਿਸ਼ਵ 'ਚ ਸਾਡੀ ਵੈਕਸੀਨ ਨੀਤੀ ਨੂੰ ਲੈਕੇ ਸ਼ਲਾਘਾ ਕੀਤੀ ਗਈ। ਸਾਡੇ ਦੇਸ਼ ਤੇ ਸਾਡੀ ਵੈਕਸੀਨ ਨੀਤੀ ਨੂੰ ਬਦਨਾਮ ਕੀਤਾ ਜਾਵੇ, ਇਹ ਕੁਝ ਲੋਕਾਂ ਨੇ, ਕੁਝ ਸੰਸਥਾਵਾਂ ਨੇ ਤੇ ਕੁਝ ਪੋਰਟਲਸ ਨੇ ਕੀਤਾ ਹੈ। ਇਹ ਵਿਦੇਸ਼ੀ ਫੰਡਿੰਗ ਜ਼ਰੀਏ ਹੀ ਹੋ ਰਿਹਾ ਸੀ।