ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਲਗਾਤਾਰ ਕਿਸਾਨੀ ਅੰਦੋਲਨ ਦੇ ਵਿਚ ਆਪਣਾ ਸਾਥ ਦੇ ਰਹੇ ਹਨ। ਜੱਸ ਬਾਜਵਾ ਵੀ ਸ਼ੁਰੂਆਤੀ ਦਿਨਾਂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਜੱਸ ਬਾਜਵਾ ਵਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਫੇਰ ਭਾਵੇ ਇਹ ਕੋਸ਼ਿਸ਼ ਜੱਸ ਬਾਜਵਾ ਵਲੋਂ ਥਾਂ-ਥਾਂ ਤੇ ਰੈਲੀਆਂ ਕਰਕੇ ਹੋਵੇ ਜਾਂ ਉਨ੍ਹਾਂ ਵਲੋਂ ਬਣਾਏ ਗਏ ਕਿਸਾਨੀ ਸਬੰਧੀ ਗੀਤਾਂ ਨਾਲ, ਜੱਸ ਬਾਜਵਾ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਦੇ ਉਪਰ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਨਾਮ ਹੈ ਹੋਕਾ। ਇਸ ਗੀਤ ਨੂੰ ਜੱਸ ਨੇ ਖੁਦ ਲਿਖਿਆ ਤੇ ਕੰਪੋਜ਼ ਕੀਤਾ ਹੈ। ਗੀਤ ਹੋਕਾ ਦਾ ਵੀਡੀਓ ਵੀ ਫਿਲਮਾਇਆ ਗਿਆ ਹੈ ਜੋ 23 ਮਈ ਨੂੰ ਰਿਲੀਜ਼ ਹੋ ਰਿਹਾ ਹੈ।
ਇਸ ਤੋਂ ਇਲਾਵਾ ਜੱਸ ਬਾਜਵਾ ਨੇ ਆਪਣੀ ਇੱਕ 'ਹੋਕਾ' ਨਾਮ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਜਿਸ ਨਾਲ ਜੱਸ ਬਾਜਵਾ ਨੇ ਪੰਜਾਬ ਦੇ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ ਹੈ। ਉਹ ਹੋਕਾ ਦੇ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਮੁੜ ਕਿਸਾਨੀ ਅੰਦੋਲਨ ਵਿੱਚ ਆਪਣਾ ਸਾਥ ਦਿਖਾਉਣ ਤਾਂ ਕਿ ਲੋਕ ਫਿਰ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਤਾਂ ਕਿ ਕਿਸਾਨੀ ਅੰਦੋਲਨ ਜਾਰੀ ਰਹੇ। ਜੱਸ ਬਾਜਵਾ ਨੇ ਆਪਣੇ ਸਾਥੀ ਕਲਾਕਾਰਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਫਿਰ ਤੋਂ ਆਪਾ ਬਾਹਰ ਨਿਕਲੀਏ ਤੇ ਕਿਸਾਨੀ ਅੰਦੋਲਨ ਦਾ ਸਾਥ ਦੇਈਏ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ